ਵਿਧਾਇਕ ਸ਼ੀਤਲ ਅੰਗਰਾਲ ਦੇ ਹਲਕੇ ਵਿੱਚ 18 ਘੰਟਿਆ ਤੋਂ ਬਿਜਲੀ ਗੁੱਲ, ਲੋਕਾਂ ਨੇ ਆਰੋਪ ਲਗਾਇਆ ਇਲਾਕੇ ਦੀ ਸਮੱਸਿਆ ਨੂੰ ਹੱਲ ਕਰਨ ਵਾਲਾ ਕੋਈ ਨਹੀਂ
ਜਲੰਧਰ ( ਸ਼ੈਲੀ ਐਲਬਰਟ ) : ਬਸਤੀ ਦਾਨਿਸ਼ਮੰਦਾ ਵਿਚ ਸਥਿਤ ਨਿਉ ਰਸੀਲਾ ਨਗਰ ਵਿੱਚ ਬਿਜਲੀ ਰਾਤ 12 ਵਜੇ ਤੋਂ ਗੁੱਲ ਹੈ। ਲੋਕਾਂ ਦੇ ਗਰਮੀ ਨਾਲ ਬੁਰੇ ਹਾਲ ਨੇ ਪਰ ਨਾ ਤੇ ਬਿਜਲੀ ਵਿਭਾਗ ਅਤੇ ਨਾ ਹੀ ਵਿਧਾਇਕ ਸ਼ੀਤਲ ਅੰਗਰਾਲ ਨੇ ਲੋਕਾਂ ਦੀ ਕੋਈ ਸਾਰ ਲਈ ਹੈ। ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਟੋਲ ਫਰੀ ਨੰਬਰ ਵੀ ਕਿਸੇ ਪਹੇਲੀ ਤੋਂ ਘੱਟ ਨਹੀਂ ਹੈ ਜਿਨੀ ਵਾਰੀ ਵੀ ਸ਼ਿਕਾਇਤ ਕਰਨ ਵਾਸਤੇ ਤੁਸੀਂ ਨੰਬਰ ਡਾਇਲ ਕਰੋ ਹਰ ਵਾਰ ਤੁਹਾਨੂੰ ਇੱਕ ਨਵਾਂ ਨੰਬਰ ਮੈਸਜ ਰਾਹੀਂ ਭੇਜਿਆ ਜਾਂਦਾ ਹੈ ਜਿਹੜਾ ਕਿ ਕਿਸੇ ਹੋਰ ਹੀ ਇਲਾਕੇ ਦਾ ਹੁੰਦਾ ਹੈ ਜਦੋਂ ਵੀ ਸਬੰਧਤ ਨੰਬਰ ਤੇ ਗੱਲਬਾਤ ਕਰੋ ਤਾਂ ਉਹ ਕਹਿੰਦੇ ਹਨ ਕਿ ਇਹ ਸਾਡਾ ਇਲਾਕਾ ਨਹੀਂ ਹੈ ਉਹ ਅੱਗੋਂ ਕੋਈ ਹੋਰ ਨੰਬਰ ਤੇ ਗੱਲਬਾਤ ਕਰਨ ਲਈ ਕਹਿੰਦੇ ਹਨ । ਟੋਲ ਫ਼ਰੀ ਨੰਬਰ ਤੇ ਬੈਠੇ ਮੁਲਾਜ਼ਮ ਤੇ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵੈਬਸਾਈਟ ਦੋਵੇ ਹੀ ਅਪਡੇਟ ਨਹੀਂ ਹਨ । 18 ਘੰਟੇ ਲੰਮਾਂ ਘੱਟ ਲੱਗਣ ਕਰਕੇ ਲੋਕਾਂ ਦੇ ਘਰਾਂ ਵਿੱਚ ਪੀਣ ਲਈ ਪਾਣੀ ਤੱਕ ਨਹੀਂ ਹੈ ਪਰ ਆਮ ਆਦਮੀ ਪਾਰਟੀ ਦੇ ਐਮ. ਐਲ. ਏ. ਸ਼ੀਤਲ ਅੰਗੂਰਾਲ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ । ਘਰਾਂ ਵਿਚ ਬੈਠੇ ਛੋਟੇ ਛੋਟੇ ਬੱਚੇ ਬਜ਼ੁਰਗ ਔਰਤਾਂ ਗਰਮੀ ਨਾਲ ਤੜਫ ਰਹੇ ਹਨ । ਐਸ ਡੀ ਉ ਅਤੇ ਸਬੰਧਤ ਜੇਈ ਨੂੰ ਪੱਤਰਕਾਰ ਵਲੋ ਕਈ ਵਾਰ ਫੋਨ ਕੀਤੇ ਗਏ ਤਾਂ ਕਿ ਸਹੀ ਜਾਣਕਾਰੀ ਮਿਲ ਸਕੇ ਪਰ ਦੋਹਾਂ ਨੇ ਫੋਨ ਚੁੱਕਣ ਹੀ ਮੁਨਾਸਿਬ ਨਹੀਂ ਸਮਝਿਆ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦਾਵੇ ਤੇ ਲੋਕਾਂ ਨੂੰ ਸਹੂਲਤਾਂ ਦੇਣ ਕਰਦੀ ਰਹੀ ਹੈ ਪਰ ਇਸ ਦੇ ਉਲਟ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ।