ਅੱਜ ਦੇ ਯੁਗ ਵਿੱਚ ਪੋਲੀਟੈਕਨਿਕ ਸਿੱਖਿਆ ਦੀ ਮੱਹਤਤਾ
ਪੋਲੀਟੈਕਨਿਕ ਉਸ ਸਿੱਖਿਆ ਅਦਾਰੇ ਜਾਂ ਕਾਲਜ ਨੂੰ ਕਿਹਾ ਜਾਂਦਾ ਹੈ, ਜਿੱਥੇ ਦੱਸਵੀਂ ਜਾਂ ਬਾਂਰਵੀ ਪਾਸ ਵਿਦਿਆਰਥੀਆਂ ਨੂੰ ਕਈ ਤਰਾਂ ਦੇ ਕਿੱਤਾ-ਮੁੱਖੀ ਜਾਂ ਵਧੇਰੇ ਪੈ੍ਰਕਟੀਕਲ ਟੇ੍ਰਨਿੰਗ ਵਾਲੇ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਇਹਨਾਂ ਕੋਰਸਾਂ ਨੂੰ ਪੂਰਾ ਕਰਨ ਉਪਰੰਤ ਸਾਡੇ ਨੌਜਵਾਨ ਸਬੰਧਤ ਖੇਤਰ ਵਿੱਚ ਕੋਈ ਰੋਜ਼ਗਾਰ ਪ੍ਰਾਪਤ ਕਰ ਸਕਣ ਜਾਂ ਆਪਣਾ ਹੀ ਕੋਈ ਕੰਮ ਸ਼ੁਰੂ ਕਰ ਸਕਣ। ਇਹ ਕੋਰਸ ਜਿਆਦਾਤਰ ਤਿੰਨ ਸਾਲਾਂ ਦੇ ਹੁੰਦੇ ਹਨ। ਪਰ ਕੁਝ ਡਿਪਲੋਮੇ ਜਾਂ ਪੋਸਟ ਡਿਪਲੋਮੇ (ਵਿਸ਼ੇਸ਼ਕਰ ਬਾਂਰਵੀ ਪਾਸ ਵਿਦਿਆਰਥੀਆਂ ਲਈ) ਦੋ ਸਾਲਾਂ ਦੇ ਹੁੰਦੇ ਹਨ। ਆਪਣਾ ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥੀ ਨੂੰ ਮਾਨਤਾ ਪ੍ਰਾਪਤ ਬੋਰਡ ਜਾਂ ਯੁਨੀਵਰਸਟੀ ਤੋਂ ਡਿਪਲੋਮੇ ਦਾ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ।ਬ੍ਰਿਟੇਨ ਵਰਗੇ ਕਈ ਮੁਲਕਾਂ ਵਿੱਚ ਪੋਲੀਟੈਕਨਿਕ ਕਾਲਜਾਂ ਨੂੰ ਯੂਨੀਵਰਸਿਟੀ ਦਾ ਦਰਜਾ ਪ੍ਰਾਪਤ ਹੈ। ਹੁਣ ਸਵਾਲ ਉਠਦਾ ਹੈ ਕਿ ਇਹਨਾਂ ਬਹੁਤਕਨੀਕੀ ਕਾਲਜਾਂ ਵਿੱਚ ਐਡਮਿਸ਼ਨ ਕੋਣ ਲਵੇਗਾ। ਜਦੋ ਸਾਡੇ ਮੁਲਕ ਵਿੱਚ ਅਣਗਿਣਤੀ ਡਿਗਰੀ ਕਾਲਜ,ਬੀ.ਟੈਕ. ਕਾਲਜ ਅਤੇ ਹੋਰ ਰਾਸ਼ਟਰੀ ਅਤੇ ਪ੍ਰਾਈਵੇਟ ਯੁਨੀਵਰਸਟੀਆਂ ਹਨ। ਜੋ ਵਿਦਿਆਰਥੀ ਦੱਸਵੀਂ ਤੋਂ ਬਾਅਦ ਆਪਣੇ ਪ੍ਰੀਵਾਰ ਦਾ ਸਹਾਰਾ ਬਣਨਾ ਲੋਚਦਾ ਹੈ, ਆਪਣਾ ਕਰੀਅਰ ਸੰਵਾਰਨਾ ਚਾਹੁੰਦਾ ਹੈ, ਪੈ੍ਰਕਟੀਕਲ ਵਿੱਚ ਕੁਝ ਨਵਾਂ ਤਜ਼ਰਬਾ ਕਰਨਾ ਚਾਹੁੰਦਾ ਹੈ, ਉਸ ਲਈ ਪੋਲੀਟੈਕਨਿਕ ਅਦਾਰੇ ਵਿੱਚ ਸਿੱਖਿਆ ਦਾ ਬਹੁਤ ਮਹੱਤਵ ਹੈ। ਆਪਣੇ ਮਨਪੰਸਦ ਖੇਤਰ ਵਿੱਚ ਡਿਪਲੋਮੇ ਦਾ ਕੋਰਸ ਕਰਕੇ ਉਹ ਤਿੰਨ ਸਾਲਾਂ ਵਿੱਚ ਹੀ ਪ੍ਰੀਵਾਰ ਨੂੰ ਸੰਭਾਲਣ ਜਾਂ ਪੈਸਾ ਕਮਾਉਣਾ ਦੇ ਕਾਬਲ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਵਿਦਿਆਰਥੀ ਨੂੰ ਕਰੀਅਰ ਨਿਖਾਰਨ ਦੀ ਕਾਹਲ ਨਹੀਂ, ਉਸ ਦਾ ਪਰਿਵਾਰ ਆਰਥਿਕ ਤੌਰ ਤੇ ਪੂਰੀ ਤਰਾਂ ਸੰਪਨ ਹੈ, ਤਾਂ ਉਹ ਬੀ.ਟੈਕ, ਐਮ.ਟੈਕ., ਐਮ.ਏ., ਬੀ.ਐਡ., ਐਲ.ਐਲ. ਬੀ., ਪੀ.ਐਚ.ਡੀ. ਵਰਗੀ ਉੱਚ ਸਿੱਖਿਆ ਜਾਂ ਕਿਸੇ ਹੋਰ ਮਨਪਸੰਦ ਦੇ ਖੇਤਰ ਵਿੱਚ ਜਾਣ ਬਾਰੇ ਸੋਚ ਸਕਦਾ ਹੈ।, ਇਹਨਾਂ ਖੇਤਰਾਂ ਵਿੱਚ ਔਸਤਨ ਪੜਾਈ ਦੀ ਮਿਆਦ ਲੰਬੀ ਹੁੰਦੀ ਹੈ।ਨੌਕਰੀ ਤੱਕ ਪੁਹੰਚਣ ਲਈ ਸਮਾਂ ਜ਼ਿਆਦਾ ਲਗਦਾ ਹੈ। ਸਭ ਤੋਂ ਵੱਡੀ ਗਲ ਹੈ ਕਿ ਤੁਸੀਂ ਪੋਲੀਟੈਕਨਿਕ ਵਿੱਚ ਹਾਸਿਲ ਕੀਤੀ ਵਿਦਿਆ ਰਾਹੀ ਵੀ ਬੀ.ਟੈਕ., ਐਮ.ਟੈਕ. ਜਾਂ ਪੀ.ਐਚ.ਡੀ. ਦੇ ਸ਼ਿਖਰ ਤੱਕ ਪੁੰਹਚ ਸਕਦੇ ਹੋ। ਪੋਲੀਟੈਕਨਿਕ ਦਾ ਖੇਤਰ ਤੁਹਾਨੂੰ ਉਚੇਰੀ ਸਿੱਖਿਆ ਦਾ ਇੱਕ ਸਮਾਂਤਰ ਪਲੈਟਫਾਰਮ ਮੁਹਈਆ ਕਰਵਾਉਂਦਾ ਹੈ। ਡਿਪਲੋਮੇ ਦੀਆਂ ਫੀਸਾਂ ਵੀ ਬੀ.ਟੈਕ. ਜਾਂ ਦੂਜੇ ਡਿਗਰੀ ਕੋਰਸਾਂ ਮੁਕਾਬਲੇ ਘੱਟ ਹਨ। ਮੱਧਵਰਗੀ ਜਾਂ ਨਿਮਨ ਵਰਗੀ ਪਰਿਵਾਰ ਦੇ ਲੋਕ ਆਪਣੇ ਖਰਚਿਆਂ ਵਿੱਚ ਨਿਗੂਣੀ ਜਿਹੀ ਕਟੌਤੀ ਕਰਕੇ ਆਪਣੇ ਬਚਿਆਂ ਨੂੰ ਪੋਲੀਟੈਕਨਿਕ ਰਾਹੀ ਇੰਜੀਨੀਅਰ ਦਾ ਜਾਮਾ ਪਹਿਨਾ ਸਕਦੇ ਹਨ। ਆਪਣੇ ਸੁਪਨਿਆਂ ਨੂੰ ਉਡਾਨ ਦੇ ਸਕਦੇ ਹਨ। ਕਈ ਵਾਰ ਪਲਸ ਟੂ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਖਾਬਾਂ ਨੂੰ ਪੱਕਾ ਲਗਦਾ ਹੈ ਕਿੳਂਕਿ ਉਹਨਾਂ ਨੂੰ ਜੇ.ਏ.ਏ. (ਮੇਨ) ਵਰਗੇ ਔਖੇ ਇਮਤਿਹਾਨ ਵਿੱਚੋ ਲੰਘਣਾ ਪੈਦਾ ਹੈ, ਉਹਨਾਂ ਦਾ ਸੁਪਨਾ ਟੂਟ ਜਾਂਦਾ ਹੈ, ਮਾਯੂਸ ਹੋ ਜਾਂਦੇ ਹਨ, ਪਰ ਵਿਦਿਆਰਥੀ ਡਿਪਲੋਮੇ ਰਾਂਹੀ ਬੀ.ਟੈਕ. ਵਿੱਚ ਜੇ.ਏ.ਏ (ਮੇਨ) ਤੋਂ ਬਿਨ੍ਹਾਂ ਸਿੱਧੀ ਭਰਤੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪੋਲੀਟੈਕਨਿਕ ਵਿੱਚ ਵਿਦਿਆਰਥੀ ਪੜਾਈ ਦੇ ਨਾਲ ਨਾਲ ਕਿਸੇ ਇੰਡਸਟਰੀ ਵਿੱਚ ਪਾਰਟ ਟਾਈਮ ਕੰਮ ਵੀ ਕਰ ਸਕਦੇ ਹਨ ਤੇ ਆਪਣੀਆਂ ਫੀਸਾਂ ਦੇ ਵੱਡੇ ਹਿੱਸੇ ਦਾ ਇੰਤਜਾਮ ਆਪਣੇ ਬਲਬੂਤੇ ਤੇ ਕਰ ਸਕਦੇ ਹਨ।ਜਿਹੜੇ ਐਸ.ਸੀ. ਜਾਂ ਐਸ.ਟੀ. ਵਿਦਿਆਰਥੀ ਹਨ, ਉਹਨੂੰ ਲਈ ਸਰਕਾਰ ਵਲੋਂ ਪਹਿਲਾ ਹੀ ਫੀਸਾਂ ਵਿੱਚ ਛੋਟ ਦਿੱਤੀ ਹੋਈ ਹੈ। ਇੱਕ ਹੋਰ ਗੱਲ ਸਮਝਣ ਵਾਲੀ ਹੈ। ਪੋਲੀਟੈਕਨਿਕ ਦੀ ਪੜਾਈ ਵਿੱਚ ਵਧੇਰੇ ਡਰਾਇੰਗ ਅਤੇ ਪ੍ਰੈਕਟੀਕਲ ਵਰਕ ਸ਼ਾਮਿਲ ਹੁੰਦਾ ਹੈ ਤੇ ਥਿਉਰੀ ਘੱਟ ਹੁੰਦੀ ਹੈ। ਔਸਤ ਪ੍ਰਤਿਭਾ ਵਾਲੇ ਵਿਦਿਆਰਥੀ ਵੀ ਪੋਲੀਟੈਕਨਿਕ ਵਿਦਿਆ ਅਸਾਨੀ ਨਾਲ ਹਾਸਿਲ ਕਰ ਲੈਦੇ ਹਨ।ਪਿੰਡਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਤਾਂ ਇਹ ਤਕਨੀਕੀ ਸਿੱਖਿਆ ਰਾਮ ਬਾਣ ਹੈ। ਪੇਂਡੂ ਵਿਦਿਆਰਥੀ ਹੱਥਾਂ ਪੈਰਾ ਦੇ ਖੁੱਲੇ ਹੁੰਦੇ ਹਨ ਤੇ ਉਹ ਲੈਬ ਪੈ੍ਰਕਟੀਕਲ, ਵਰਕਸ਼ਾਪ ਟ੍ਰੇਨਿੰਗ ਅਤੇ ਪ੍ਰੋਜੈਕਟ ਵਰਕ ਵਿੱਚ ਹਮੇਸ਼ਾ ਹੀ ਮੋਹਰੀ ਹੋ ਨਿਬੜਦੇ ਹਨ। ਇਸੇ ਤਰਾਂ ਲੜਕੀਆਂ ਅਤੇ ਦਿਵਿਆਂਗ ਵਿਦਿਆਰਥੀਆਂ ਲਈ ਵੀ ਡਿਪਲੋਮੇ ਦੀ ਪੜਾਈ ਬੜੀ ਕਾਰਗਰ ਹੈ। ਵਿਦਿਆਰਥੀਆਂ ਦੀ ਮਦਦ ਵਾਸਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਨੇ ਵੀ ਇਸ ਸ਼ੈਸ਼ਨ ਤੋਂ ਡਿਪਲੋਮੇ ਦੀਆਂ ਕਿਤਾਬਾਂ ਨੂੰ ਅੰਗ੍ਰੇਜੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਛਾਪਣ ਦਾ ਫੈਸਲਾ ਕੀਤਾ ਹੈ, ਜਿਸ ਲਈ ਬੋਰਡ ਵਧਾਈ ਦਾ ਹੱਕਦਾਰ ਹੈ। ਇਸ ਨਾਲ ਪਂੇਡੂ ਅਤੇ ਪਛੜਿਆਂ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲੇਗੀ। ਜਿਹੜੇ ਵਿਦਿਆਰਥੀ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਪੜਾਈ ਕਰਦੇ ਹਨ, ਉਹਨਾਂ ਲਈ ਵੀ ਪੋਲੀਟੈਕਨਿਕ ਸਿੱਖਿਆ ਦਾ ਵਿਸ਼ੇਸ਼ ਮੱਹਤਵ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਕੌਸ਼ਲ ਜਾ ਹੁਨਰ ਵਿੱਚ ਪਾਰਾਂਗਤ ਹੋ ਕੇ ਮਾਨਤਾ ਪ੍ਰਾਪਤ ਸਰਟੀਫਿਕੇਟ ਦੇ ਨਾਲ ਬੇਗਾਨੀ ਧਰਤੀ ਤੇ ਪਹੁੰਚਦਾ ਹੈ ਤਾਂ ਉਸ ਦਾ ਕੰਮ ਕਾਫੀ ਅਸਾਨ ਹੋ ਜਾਂਦਾ ਹੈ। ਉਸ ਨੂੰ ਭਟਕਣਾ ਨਹੀਂ ਪੈਦਾ ਤੇ ਆਪਣੇ ਹਾਸਿਲ ਕੀਤੇ ਹੋਏ ਹੁਨਰ ਦੇ ਖੇਤਰ ਵਿੱਚ ਕੰਮ ਲੱਭਣ ਵਿੱਚ ਅਸਾਨੀ ਹੋ ਜਾਂਦੀ ਹੈ। ਉਸ ਨੂੰ ਚੋਖੀ ਤਨਖਾਹ ਮਿਲਦੀ ਹੈ ਤੇ ਇਜ਼ਤ ਤੇ ਰੁਤਬਾ ਵੀ। ਨਾਲ ਹੀ ਜਿੰਦਗੀ ਜਿਉਣੀ ਅਸਾਨ ਹੋ ਜਾਂਦੀ ਹੈ। ਜਦੋ ਅਸੀਂ ਕਿਸੇ ਹੁਨਰ ਜਾਂ ਸਰਟੀਫਿਕੇਟ ਹਾਸਿਲ ਕੀਤੇ ਬਗੈਰ ਹੀ ਵਿਦੇਸ਼ੀ ਮੁਲਕ ਵਿੱਚ, ਦੱਸਵੀਂ ਜਾਂ ਬਾਰਵੀ ਕਰਕੇ ਪਹੁੰਚ ਜਾਂਦੇ ਹਾਂ ਤਾਂ ਸਾਡੇ ਕੋਲ ਲੇਬਰ ਜਾਂ ਮਜਦੂਰੀ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਦਾ। ਇਸ ਤਰਾਂ ਦੇ ਵਿਦਿਆਰਥੀ ਜਿਆਦਾਤਰ ਗਲਤ ਰਸਤਿਆਂ ਤੇ ਚਲ ਪੈਦੇ ਹਨ ਜਾਂ ਖੁਦਕੁਸ਼ੀ ਬਾਰੇ ਸੋਚਣ ਲਗਦੇ ਹਨ।ਮੇਰੀ ਵਿਦਿਆਰਥੀਆਂ ਨੂੰ ਇਹ ਗੁਜਾਰਿਸ਼ ਹੈ ਕਿ ਜੋ ਵੀ ਹੁਨਰ ਚੁਣੋ, ਉਸ ਨਾਲ ਇਨਸਾਫ ਕਰੋ। ਉਸ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਸਿੱਖੋ। ਪੈ੍ਰਕਟੀਕਲ ਟੇ੍ਰਨਿੰਗ ਪੂਰੀ ਲਗਨ ਨਾਲ ਹਾਸਿਲ ਕਰੋ। ਅੰਕੜੇ ਇਹ ਵੀ ਦੱਸਦੇ ਹਨ ਕਿ ਬੀ.ਟੈਕ. ਕਰਨ ਤੋਂ ਬਾਅਦ ਤਾਂ ਕਈ ਵਾਰ ਮਨਪਸੰਦ ਨੌਕਰੀ ਨਾ ਮਿਲਣ ਕਰਕੇ ਵਿਦਿਆਰਥੀ ਬੇਰੋਜਗਾਰ ਘੁੰਮਦੇ ਹਨ, ਪਰ ਪੋਲੀਟੈਕਨਿਕ ਰਾਹੀ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਦੀ ਕਦੇ ਵੀ ਦਿੱਕਤ ਪੇਸ਼ ਨਹੀਂ ਹੁੰਦੀ। ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ। ਵੱਧ ਤੋਂ ਵੱਧ ਫੀਲਡ ਜਾ ਇੰਡਸਟਰੀ ਦਾ ਤਜ਼ਰਬਾ ਲੳ। ਆਪਣੇ ਅਧਿਆਪਕਾਂ ਦਾ ਸਨਮਾਨ ਕਰੋ। ਤੁਹਾਨੂੰ ਮੰਜਿਲ ਜਰੂਰ ਪ੍ਰਾਪਤ ਹੋਵੇਗੀ ਤੇ ਤੁਹਾਡੇ ਸਮੂਹ ਸੁਪਨੇ ਸਾਕਾਰ ਹੋਣਗੇ।
ਡਾ. ਜਗਰੂਪ ਸਿੰਘ
ਪ੍ਰਿੰਸੀਪਲ
ਮੇਹਰ ਚੰਦ ਪੋਲੀਟੈਕਨਿਕ ਕਾਲਜ
ਜਲੰਧਰ
ਫੋਨ: 98786-15600