ਜੈਤੇਵਾਲੀ ਵਿਚ ਇੰਨ. ਮੀਨਾ ਪਵਾਰ ਨੇ ਲਗਵਾਈਆਂ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਪ
–ਇੰਨ. ਪਵਾਰ ਦੇ ਇਸ ਉਪਰਾਲੇ ਦੀ ਸਿਵਸੈਨਾ ਲੋਇੰਨ ਦੇ ਕੌਮੀ ਮੀਤ-ਪ੍ਧਾਨ ਰਾਜ ਕੁਮਾਰ ਅਰੋੜਾ ਨੇ ਕੀਤੀ ਸਲਾਘਾ
ਜਲੰਧਰ 4 ਅਗਸਤ (ਗੌਰਵ ਕੁਮਾਰ ਅਰੋੜਾ) ਖੇਡਾਂ ਵਿੱਚ ਵਧੀਆ ਯੋਗਦਾਨ ਪਾਉਣ ਅਤੇ ਵਧੀਆ ਮੱਲਾਂ ਮਾਰਨ ਵਾਲੀ ਪੰਜਾਬ ਪੁਲਿਸ ਦੀ ਇੰਨਸਪੈਕਟਰ ਮੀਨਾ ਕੁਮਾਰੀ ਪਵਾਰ ਆਪਣੇ ਪਿੰਡ ਜੈਤੇਵਾਲੀ ਨਾਲ ਜ਼ਮੀਨੀ ਤੌਰ ਤੇ ਵੀ ਜੁੜੀ ਹੋਈ ਹੈ। ਜਿੱਥੇ ਉਹ ਨਗਰ ਦੇ ਨੌਜਵਾਨਾਂ ਨੂੰ ਨਸਿਆ ਜਿਹੀਆਂ ਕੁਰੀਤੀਆਂ ਤੋਂ ਪ੍ਰਹੇਜ ਕਰਕੇ ਖੇਡਾਂ ਅਤੇ ਪੜਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਉੱਥੇ ਨਾਲ ਹੀ ਹੋਰਨਾਂ ਲਈ ਵੀ ਕੁਝ ਨਾ ਕੁਝ ਕਰਦੀ ਹੀ ਰਹਿੰਦੀ ਹੈ। ਇਹ ਸ਼ਬਦ ਸਿਵਸੈਨਾ ਲੋੰਇੰਨ ਦੇ ਕੌਮੀ ਮੀਤ-ਪ੍ਧਾਨ ਰਾਜ ਕੁਮਾਰ ਅਰੋੜਾ ਨੇ ਆਖਦੇ ਹੋਏ ਦੱਸਿਆ ਕਿ ਅੱਜ ਪਿੰਡ ਜੈਤੇਵਾਲੀ ਵਿੱਚ ਲੋਕਾਂ ਦੀ ਭਲਾਈ ਦੇ ਜੱਜਬੇ ਨੂੰ ਲੈ ਕੇ ਹੀ ਪਿੰਡ ਦੀ ਧੀ ਇੰਨ. ਮੀਨਾ ਪਵਾਰ ਨੇ ਜਠੇਰੇ ਪਵਾਰ ਵਿਖੇ ਇੱਕ ਅੱਖਾਂ ਦਾ ਮੁਫ਼ਤ ਚੈਕਅੱਪ ਕੈਪ ਲਗਵਾਈਆਂ। ਜਿਸ ਵਿੱਚ ਮਰੀਜਾਂ ਨੂੰ ਅੱਖਾਂ ਵਿੱਚ ਪਾਉਣ ਵਾਲੀ ਦਵਾਈਆਂ ਆਦਿ ਆਪਣੀ ਨਿੱਝੀ ਕਮਾਈ ਵਿੱਚੋਂ ਦੇਣ ਦੇ ਨਾਲ-ਨਾਲ ਇਹ ਵੀ ਭਰੋਸਾ ਦਿਵਾਇਆ ਕਿ ਜਿੰਨਾ ਦੀ ਜਾਂਚ ਮਸ਼ੀਨਾਂ ਨਾਲ ਕਰਵਾਉਣ ਲਈ ਅੱਖਾਂ ਦੇ ਹਸਪਤਾਲ ਬੁਲਾਇਆ ਗਿਆ ਹੈ ਉਹ ਪਰਚੀ ਨਾਲ ਲੈ ਕੇ ਜਾਣਗੇ ਤਾਂ ਉਨ੍ਹਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਇਸ ਅੱਖਾਂ ਦੇ ਕੈਪ ਵਿੱਚ ਜਾਂਚ ਕਰਨ ਲਈ ਨੈਸ਼ਨਲ ਆਈ ਕੇਅਰ ਹਸਪਤਾਲ ਜਲੰਧਰ ਦੀ ਟੀਮ ਦੇ ਡਾਕਟਰ ਅਮਨਦੀਪ, ਡਾਕਟਰ ਵਿਜੇ ਕੁਮਾਰ ਅਤੇ ਡਾਕਟਰ ਖੁਸ਼ੀ ਕਲੇਰ ਨੇ ਦੱਸਿਆ ਕਿ ਇਸ ਕੈਪ ਵਿੱਚ ਜਾਂਚ ਕਰਨ ਤੋਂ ਬਾਦ ਜੋ ਮਰੀਜ ਹਸਪਤਾਲ ਵਿੱਚ ਬੁਲਾਏ ਗਏ ਹਨ, ਉਨ੍ਹਾਂ ਵਿੱਚੋਂ ਅਗਰ ਕਿਸੇ ਨੂੰ ਲੈੱਨਜ਼ ਵਗੈਰਾ ਪਾਉਣੇ ਪਏ ਤਾ ਉਹ ਵੀ ਬਹੁਤ ਹੀ ਸਸਤੇ ਰੇਟਾ ਤੇ ਵਧੀਆ ਪਾਏ ਜਾਣਗੇ।
ਇਸ ਮੌਕੇ ਸਿਵਸੈਨਾ ਲੋੰਇੰਨ ਦੇ ਰਾਸ਼ਟਰੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ ਨੇ ਗਲੋਬਲ ਮੀਡੀਆ ਫਾਊਡੇਸ਼ਨ ਦੇ ਰਾਸ਼ਟਰੀ ਯੁਵਾ ਪ੍ਧਾਨ ਮਨੀ ਕੁਮਾਰ ਅਰੋੜਾ ਸਮੇਤ ਸ਼ਿਰਕਤ ਕਰਦੇ ਹੋਏ ਸਮੂਹ ਗਰਾਮ ਪੰਚਾਇਤ ਅਤੇ ਇੰਨ. ਮੀਨਾ ਪਵਾਰ ਦੇ ਇਸ ਉਪਰਾਲੇ ਦੀ ਪੁਰਜੋਰ ਸ਼ਬਦਾਂ ਵਿੱਚ ਸਲਾਘਾ ਕੀਤੀ ਅਤੇ ਮੀਡੀਆ ਸਾਹਮਣੇ ਕੁਝ ਪੁਰਾਣੀਆਂ ਯਾਦਾਂ ਨੂੰ ਸਾਝਿਆ ਵੀ ਕੀਤਾ।
ਇਸ ਅੱਖਾਂ ਦੀ ਜਾਂਚ ਦੇ ਕੈਪ ਦਾ ਉਦਘਾਟਨ ਇੰਨ. ਮੀਨਾ ਪਵਾਰ ਦੀ ਮਾਤਾ ਬਲਵਿੰਦਰ ਕੋਰ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੀ ਸਰਪੰਚ ਸਮਿੱਤਰੀ ਦੇਵੀ ਨੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ, ਪੰਚ ਜਸਵਿੰਦਰ ਸਿੰਘ, ਸਾਬਕਾ ਪੰਚ ਬੂਟਾ ਰਾਮ ਮਹਿੰਮੀ, ਸਾਬਕਾ ਪੰਚ ਬਲਵੀਰ ਚੰਦ ਮਹਿੰਮੀ, ਫੇਟੇਗਰਾਫਰ ਗੌਰਵ ਕੁਮਾਰ ਅਰੋੜਾ, ਜੌਨੀ ਬਾਊਸਰ, ਵਿੱਕੀ ਬਾਊਸਰ, ਸ਼ੰਦੀਪ ਕੁਮਾਰ, ਰਾਘਵ ਪਵਾਰ, ਸੇਵਾਦਾਰ ਰਾਜਾ ਪਵਾਰ ਆਦਿ ਸਮੇਤ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ ਦੇ ਕੇ ਨਿਵਾਜਿਆ।