ਕਿਸ਼ਨਪੁਰਾ ਅਕਾਲੀ ਦਲ ਛੱਡ ਕੇ ਸੰਯੁਕਤ ਅਕਾਲੀ ਦਲ ਵਿੱਚ ਜਾ ਸਕਦੇ ਹਨ –
ਜਲੰਧਰ 15 ਮਾਰਚ (ਪੱਲਵੀ): ਸ਼੍ਰੋਮਣੀ ਅਕਾਲੀ ਦਲ ਬੀ.ਸੀ.ਵਿੰਗ ਦੇ ਸ਼ਹਿਰੀ ਪ੍ਰਧਾਨ ਜਾ ਸਕਦੇ ਨੇ ਸੰਯੁਕਤ ਅਕਾਲੀ ਦਲ ਢੀਂਡਸਾ ਗਰੁੱਪ ਵਿੱਚ।ਪਿਛਲੇ ਦਿਨੀਂ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਆਪਣੇ ਪੁਰਾਣੇ ਉਸਤਾਦ ਤੇ ਨਿਕਟਵਰਤੀ ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ ਦੇ ਨੇੜਲੇ ਸੰਪਰਕ ਵਿੱਚ ਚੱਲ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਦਾ ਅੰਦਰਖਾਤੇ ਡੱਟ ਕੇ ਵਿਰੋਧ ਕਰਦਾ ਆ ਰਿਹਾ ਹੈ।ਅੱਜ ਉਸ ਵਲੋਂ ਪ੍ਰਿਥਵੀ ਨਗਰ ਸਕੂਲ ਵਿੱਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਮੀਟਿੰਗ ਕਰਵਾ ਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਆਪਣੇ ਇੱਕਾ-ਦੁੱਕਾ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਕੇ ਢੀਂਡਸਾ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹਨ।ਇਸ ਮੌਕੇ ਗੁਰਚਰਨ ਸਿੰਘ ਚੰਨੀ, ਜਗਜੀਤ ਸਿੰਘ ਗਾਬਾ ਨੇ ਵੀ ਮੀਟਿੰਗ ਵਿੱਚ ਹਾਜਰੀ ਲਗਵਾਈ ਤੇ ਏਜੰਡਾ 19 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਣ ਵਾਲੀ ਮੀਟਿੰਗ ਦਾ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵਿਰੁੱਧ ਡੱਟ ਕੇ ਭੜਾਸ ਕੱਢੀ।ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਅਕਾਸ ਰਈਆਂ ਨੂੰ ਉਸ ਸਮੇਂ ਬੂਰ ਲੱਗਦਾ ਨਜਰ ਆਇਆ ਜਦੋਂ ਕਿਸ਼ਨਪੁਰਾ ਨੇ ਰਾਜ ਭਾਗ ਭੋਗਣ ਉਪਰੰਤ ਪਾਰਟੀ ਛੱਡਣ ਦਾ ਮਨ ਬਣਾ ਲਿਆ ਹੈ।ਕਿਸ਼ਨਪੁਰਾ ਪਿਛਲੇ ਛੇ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਤੋਂ ਕਿਨਾਰਾ ਕਰਦੇ ਰਹੇ ਤੇ ਆਪਣੀ ਖਿੱਚੜੀ ਸੰਯੁਕਤ ਅਕਾਲੀ ਦਲ ਨਾਲ ਪਕਾਉਂਦੇ ਰਹੇ ਹਨ।