27/07/2025 ਨੂੰ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਅਮਿਤ ਕੁਮਾਰ ਜਰਨਲ ਸੈਕਟਰੀ ਪੰਜਾਬ ਵੱਲੋ ਜਲੰਧਰ ਵਿਖੇ ਇਕ ਮੀਟਿੰਗ ਕੀਤੀ ਗਈ। ਇਸ ਵਿਚ ਅਮਿਤ ਕੁਮਾਰ ਵਲੋਂ ਮਜੂਦਾ ਸਰਕਾਰ ਆਮ ਆਦਮੀ ਪਾਰਟੀ ਦੀਆਂ ਖਾਮੀਆਂ ਨੂੰ ਦੱਸਦੇ ਹੋਏ ਕਿਹਾ ਕਿ ਪੰਜਾਬ ਸੂਬੇ ਵਿਚ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸਿਰਫ ਮੂਰਖ ਬਣਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ।
ਓਹਨਾ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਵਿਚ ਬਹੁਤ ਵਧੀਆਂ ਕੰਮ ਕਰ ਰਹੀ ਹੈ ਸਾਨੂ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਲੋਕਾਂ ਦਾ ਪੂਰਾ ਸਾਥ ਮਿਲ ਰਿਹਾ ਹੈ ਲੋਕ ਜਨਸ਼ਕਤੀ ਸ਼ਕਤੀ ਪਾਰਟੀ (ਰਾਮਵਿਲਾਸ) ਪੰਜਾਬ ਵਿਚ ਬਦਲਾਵ ਦੀ ਉਹ ਕਿਰਨ ਹੈ ਜੋ ਪੰਜਾਬ ਇਕ ਖੁਸ਼ਹਾਲ ਬਣਾਉਣ ਵਿਚ ਆਪਣਾ ਪੂਰਾ ਸਹਿਯੋਗ ਕਰੇਗੀ।
ਜਲੰਧਰ ਵਿਚ ਜ਼ਿਲ੍ਹਾ ਪ੍ਰਧਾਨ ਕਰਮ ਚੰਦ ਆਪਣੇ ਜ਼ਿਲ੍ਹੇ ਵਿਚ ਬਹੁਤ ਵਧੀਆ ਕੰਮ ਕਰ ਰੇਹੇ ਹਨ। ਓਹਨਾ ਦੇ ਸਹਿਯੋਗ ਨਾਲ ਜਲੰਧਰ ਵਿਚ ਵਾਰਡ ਦਰ ਵਾਰਡ ਪ੍ਰਧਾਨ ਤੇ ਬਲਾਕ ਪ੍ਰਧਾਨ ਬਣਾਏ ਜਾ ਰਹੇ ਹਨ। ਇਸੇ ਤਰਾਂ ਪੂਰੇ ਪੰਜਾਬ ਵਿਚ ਕੰਮ ਕੀਤਾ ਜਾ ਰਿਹਾ ਹੈ।
ਬਹੁਤ ਜਲਦ ਪੰਜਾਬ ਵਿਚ ਚਿਰਾਗ ਪਾਸਵਾਨ ਆਉਣਗੇ ਜਿਸ ਨਾਲ ਪੰਜਾਬ ਵਿਚ ਪਾਰਟੀ ਬਹੁਤ ਮਜਬੂਤ ਹੋਵੇਗੀ।
ਇਸ ਮੌਕੇ ਤੇ ਕਰਮ ਚੰਦ ਜਲੰਧਰ ਪ੍ਰਧਾਨ ਨੇ ਆਪਣੇ ਸਾਥੀਆਂ ਨੂੰ ਪਾਰਟੀ ਵਲੋਂ ਵਰਡ ਪਰਧਾਨਾ ਨੂੰ ਨੇਵੁਕਤੀ ਪੱਤਰ ਦੀਤੇ ਨਾਲ ਹੀ ਪਾਰਟੀ ਦੇ ਲੇਬਰ ਸੈੱਲ ਪ੍ਰਧਾਨ ਜਨਕ ਰਾਜ ਨੇ ਮਜਦੂਰਾਂ ਦੀਆ ਮੁਸ਼ਕਿਲਾਂ ਨੂੰ ਸੁਣਿਆ ਜਿਸ ਵਿਚ ਮਹਿੰਗਾਈ ਨੂੰ ਦੇਖਦੇ ਹੋਏ ਕਿਹਾ ਕੇ ਹਰ ਮਜਦੂਰ ਚਾਹੇ ਉਹ ਫੈਕਟਰੀ ਚ ਕੰਮ ਕਰਦਾ ਹੈ ਜਾ ਮੰਡੀ ਵਿਚ ਜਾ ਕਿਸੇ ਦੀ ਦੁਕਾਨ ਤੇ ਹਰ ਮਜਦੂਰ ਨੂੰ ਘਟੋ ਘਟ 15000 ਰੁ ਮਹੀਨਾ ਤਾਨਖਾ ਮਿਲਣੀ ਚਾਹੀਦੀ ਹੈ ਇਸ ਲਈ ਸਾਨੂ ਚਾਹੇ ਫੈਕਟਰੀਆ ਅਗੇ ਧਾਰਨਾ ਕਿਉਂ ਨਾ ਲਾਣਾ ਪਵੇ ਅਸੀਂ ਮਜਦੂਰਾਂ ਨਾਲ ਹਾਂ ਇਹਨਾਂ ਨਾਲ ਧੱਕਾ ਨਹੀਂ ਹੋਏਗਾ।
2027 ਦੀਆ ਚੋਣਾਂ ਪੰਜਾਬ ਵਿਚ ਲੋਜਪਾ (ਰ )ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਲੜੇਗੀ |