Wednesday, October 1, 2025

ਪਿਤਾ ਰੀੜ ਦੀ ਹੱਡੀ ਅਤੇ ਪਰਿਵਾਰ ਦਾ ਥੰਮ੍ਹ ਹੁੰਦਾ ਹੈ , ਆਪਣੇ ਮਾਤਾ ਪਿਤਾ ਦਾ ਮਾਣ ਸਤਿਕਾਰ ਸਾਨੂੰ ਹਰ ਸਮੇਂ ਪਿਤਾ ਦਿਵਸ ਸਮਝ ਕੇ ਕਰਨਾ ਚਾਹੀਦਾ ਹੈ ।

ਪਿਤਾ ਰੀੜ ਦੀ ਹੱਡੀ ਅਤੇ ਪਰਿਵਾਰ ਦਾ ਥੰਮ੍ਹ ਹੁੰਦਾ ਹੈ , ਆਪਣੇ ਮਾਤਾ ਪਿਤਾ ਦਾ ਮਾਣ ਸਤਿਕਾਰ ਸਾਨੂੰ ਹਰ ਸਮੇਂ ਪਿਤਾ ਦਿਵਸ ਸਮਝ ਕੇ ਕਰਨਾ ਚਾਹੀਦਾ ਹੈ ।

ਸ੍ਰੀ ਅੰਮ੍ਰਿਤਸਰ ਸਾਹਿਬ: 16 ਜੂਨ ( ਰਾਜਿੰਦਰ ਸਿੰਘ ਸਾਂਘਾ ): ਸੰਸਾਰ ਵਿੱਚ ਲੋਕ ਆਉਂਦੇ ਹਨ ਅਤੇ ਚਲੇ ਜਾਂਦੇ ਹਨ, ਹਾਲਾਂਕਿ ਆਉਣ ਵਾਲਿਆ ਦੀ ਗਿਣਤੀ ਤਾਂ ਗਿਣੀ ਜਾ ਸਕਦੀ ਹੈ ਲੇਕਿਨ ਜਾਣ ਵਾਲਿਆ ਦੀ ਗਿਣਤੀ ਦਾ ਅੰਦਾਜਾ ਲਗਾਉਣਾਂ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮੁਕਿਨ ਹੈ। ਕੁਝ ਲੋਕ ਸੰਸਾਰ ਵਿੱਚ ਵਿਚਰਦਿਆਂ ਐਸੇ ਕਰਮ ਕਰ ਜਾਂਦੇ ਹਨ ਜਿਨ੍ਹਾਂ ਨੂੰ ਰਹਿਦੀ ਦੂਨੀਆਂ ਤੱਕ ਯਾਦ ਕੀਤਾ ਜਾਂਦਾ ਹੈ
ਬੇਸ਼ੱਕ ਉਹ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹਨ ਲੇਕਿਨ ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਨੂੰ ਕਦੇ ਅੱਖੌ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹਨਾਂ ਵਿਚੋਂ ਹੀ ਇਕ ਸਨ ਸਚਖੰਡ ਵਾਸੀ ਸ੍ ਮਹਿੰਦਰ ਸਿੰਘ ਦੁਸਾਂਝ ਅਤੇ ਉਨ੍ਹਾਂ ਦੀ ਅਰਧਾਗਣੀ ਸਰਦਾਰਨੀ ਬੀਬਾ ਗਿਆਨ ਕੌਰ ਦੁਸਾਂਝ ਨੇ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣਾਂ ਸਾਰਾ ਜੀਵਨ ਬੱਚਿਆਂ ਦੀ ਪਰਵਰਿਸ਼,ਲਈ ਨਿਸ਼ਾਵਰ ਕਰ ਦਿੱਤਾ। ਇਸ ਜੋੜੀ ਨੇ, ਆਪਣੇ ਦੋਨਾਂ ਬੱਚਿਆਂ ਦੇ ਪਾਲਣ ਪੋਸ਼ਣ ਅਤੇ‌ ਉਨ੍ਹਾਂ ਨੂੰ ਉਚ ਪੱਧਰੀ ਵਿਦਿਆ ਦਿਵਾਉਣ , ਉਨ੍ਹਾਂ ਦੇ ਹਰ ਤਰ੍ਹਾਂ ਦੇ ਸ਼ੌਕ ਨੂੰ ਪੂਰਾ ਕਰਨ ਲਈ ਜੀਵਨ ਵਿਚ ਕਦੀਂ ਕੋਈ ਸਮਝੌਤਾ ਨਹੀਂ ਕੀਤਾ । ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੀ ਟੀ ਰੋਡ ਤੇ ਸਥਾਪਿਤ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੀ ਬਿਲਡਿੰਗ ਦੀ ਸੱਜੀ ਬਾਹੀ ਚ ਸੂਸੌਭਿਤ ਵਿਦਿਆ ਦੇ ਮੰਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਸਾਇਂਸ ਟੀਚਰਜ ਦੀਆਂ ਸੇਵਾਵਾਂ ਨਿਭਾਉਦਿਆ ਪਦ ਉਨਤ ਹੋ ਕੇ ਲੱਗਪਗ 9 ਸਾਲ ਬਤੌਰ ਪ੍ਰਿੰਸੀਪਲ ਦੇ ਫ਼ਰਜ਼ਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ।ਮਿਠ ਬੋਲੜੇ ਮਿਲਨਸਾਰ ਸ੍ ਮਹਿੰਦਰ ਸਿੰਘ‌‌ ਦੁਸਾਂਝ ਨੇ ਜਿਥੇ ਸਕੂਲੀ ਬੱਚਿਆਂ ਨੂੰ ਚੰਗੀ ਸਿਖਿਆ ਦੇਣ ਦੇ ਨਾਲ ਨਾਲ ਦੁਨਿਆਵੀ ਸਿਖਿਆ ਦਿੱਤੀ , ਉਥੇ ਨਾਲ ਨਾਲ ਉਨ੍ਹਾਂ ਨੂੰ ਸਮਾਜ ਵਿਚ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣ ਲਈ ਸਮੈਂ ਦੇ ਹਾਣੀ ਬਣਾਇਆ। ਉਨ੍ਹਾਂ ਵੱਲੋਂ ਹਜ਼ਾਰਾਂ ਸਿਖਿਆ ਪ੍ਰਾਪਤ ਵਿਦਿਆਰਰੀ ਅੱਜ ਦੂਨੀਆਂ ਦੇ ਕੋਨੇ ਕੋਨੇ ਵਿਚ ਉਚ ਦਰਜੇ ਦੇ ਸ਼ਹਿਰੀ ਬਣ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇ ਰਹੇ ਹਨ।ਗੂਰਪੁਰ ਵਾਸੀ ਸ੍ ਮਹਿੰਦਰ ਸਿੰਘ ਦੁਸਾਂਝ ਨੇ ਨੈ ਪ੍ਰਿੰਸੀਪਲ ਦੇ ਅਹੁਦੇ ਦੀ ਆਭਾ ਨੂੰ ਕਾਇਮ ਰੱਖਦਿਆਂ ਸਾਰੇ ਬੱਚਿਆਂ ਨੂੰ ਆਪਣੇ ਪੁੱਤਰਾਂ ਤੋਂ ਵਧ ਪਿਆਰ ਦੇ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣੇ।ਸ੍ ਮਹਿੰਦਰ ਸਿੰਘ ਦੁਸਾਂਝ ਅਤੇ ਬੀਬਾ ਗਿਆਨ ਕੌਰ ਦੁਸਾਂਝ ਦੇ ਦੋਨੋਂ ਸਪੁੱਤਰ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਖੁਸ਼ੀਆਂ ਭਰਿਆ ਗ੍ਰਹਿਸਤੀ ਜੀਵਨ ਬਤੀਤ ਕਰ ਰਹੇ ਹਨ।ਮਾਤਾ ਪਿਤਾ ਵਲੋਂ ਘਾਲੀ ਘਾਲਣਾ ਦੀ ਬਦੌਲਤ ਅੱਜ ਇੰਨਾਂ ਦਾ ਵੱਡਾ ਬੇਟਾ ਡਾਕਟਰ ਗਿਆਨਇੰਦਰ ਸਿੰਘ ਦੁਸਾਂਝ, ਚਾਟੀਵਿੰਡ ਸਥਿਤ,ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਨਜ਼ਦੀਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਬਤੌਰ ਸੀਨੀਅਰ ਰੈਜੀਡੈਟ ਡੀਪਾਰਟਮੈਂਟ ਆਫ ਐਨਸਥੀਸੀਆ ਦੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ। ਛੋਟਾ ਬੇਟਾ ਸ੍ ਇਕਬਾਲ ਸਿੰਘ ਦੁਸਾਂਝ ਸੱਤ ਸਮੁੰਦਰੋਂ ਪਾਰ ਵਿਦੇਸ਼ੀ ਧਰਤੀ ਤੇ ਕਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਘਰ ਗ੍ਰਿਹਸਤੀ ਚਲਾਉਣ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿਚ ਵੀ ਹਿੱਸਾ ਲੈਕੇ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰਦਿਆਂ ਆਪਣੇ ਮਾਤਾ ਪਿਤਾ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰ ਰਿਹਾ ਹੈ।ਇਕ ਬੱਚੇ ਦੀ ਜ਼ਿੰਦਗੀ ਵਿਚ ਉਸ ਦੇ ਮਾਤਾ ਪਿਤਾ ਦਾ ਅਹਿਮ ਰੋਲ ਹੁੰਦਾ ਹੈ । ਜਿਥੇ ਇਕ ਮਾਂ ਆਪਣੇ ਬੱਚੇ ਨੂੰ ਪਿਆਰ ਅਤੇ ਦੁਲਾਰ ਨਾਲ ਪਾਲਦੀ ਹੈ, ਉਥੇ ਹੀ ਇਕ ਪਿਤਾ ਆਪਣੇ ਅਨੁਭਵਾਂ ਨਾਲ ਉਸ ਨੂੰ ਜ਼ਿੰਦਗੀ ਦੇ ਅਸਲ ਮਕਸਦ ਸਮਝਾਉਂਦਾ ਹੈ।ਮਾਂ ਦੀ ਮਹਿਮਾ ਤਾਂ ਸਾਰੀ ਦੁਨੀਆਂ ਹੀ ਗਾਉਂਦੀ ਹੈ।ਮਾਂ ਨੂੰ ਰੱਬ ਦਾ ਰੂਪ , ਪਿਆਰ ਅਤੇ ਮਮਤਾ ਦੀ ਮੂਰਤਿ ਮੰਨਿਆ ਜਾਂਦਾ ਹੈ, ਪਰ ਪਿਤਾ ਲਈ ਅਜਿਹੇ ਪਿਆਰ ਭਰੇ ਸ਼ਬਦ ਨਹੀਂ ਵਰਤੇ ਜਾਂਦੇ। ਪਿਤਾ ਪਿਆਰ ਅਤੇ ਕਠੋਰਤਾ ਦਾ ਸੁਮੇਲ ਹੁੰਦਾ ਹੈ। ਪਿਤਾ ਉਸ ਮਾਲੀ ਦੀ ਤਰ੍ਹਾਂ ਹੁੰਦਾ ਹੈ ਜੋ ਆਪਣੇ ਬਗੀਚੇ ਦੇ ਫੁੱਲਾਂ ਨੂੰ ਧੁੱਪ, ਮੀਂਹ ਹਨੇਰੀ ਤੋਂ ਬਚਾ ਕੇ ਰੱਖਿਆ ਕਰਦਾ ਹੈ ।ਇਕ ਸੱਚੇ ਮਾਰਗ ਦਰਸ਼ਕ ਦੇ ਤੌਰ ਤੇ ਉਹ ਆਪਣੇ ਬੱਚਿਆਂ ਨੂੰ ਚੰਗੇ ਮਾੜੇ ਦੀ ਸਮਝ ਸਿਖਾਉਦਾ ਹੈ। ਪਿਤਾ ਉਹ ਸ਼ਖ਼ਸ ਹੈ ਜੋਂ ਆਪਣੇ ਬੱਚਿਆਂ ਦੀ ਹਰ ਖ਼ਵਾਹਿਸ਼ ਪੂਰੀ ਕਰਨ ਲਈ‌ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ। ਕਿੰਨਾ ਸਨਮਾਨਯੋਗ ਹੈ ਉਹ ਪਿਤਾ ਜਿਸ ਦੇ ਮਨ ਅੰਦਰ ਆਪਣੇ ਬੱਚਿਆਂ ਲਈ ਪਿਆਰ ਦਾ ਡੂੰਘਾ ਸਮੁੰਦਰ ਹੈ,ਪਰ ਉਹ ਉਪਰੋਂ ਕਠੋਰ ਬੇਪ੍ਰਵਾਹ ਜਿਹਾ ਲੱਗਦਾ ਹੈ। ਪਿਤਾ ਉਹ ਸ਼ਖ਼ਸ ਹੈ ਜੋ ਆਪਣੇ ਪਰਿਵਾਰ ਦੀਆ ਜ਼ਿੰਮੇਵਾਰੀਆਂ ਦਾ ਬੋਝ ਇਕੱਲਾ ਹੀ ਝੱਲਦਾ ਹੋਇਆ ਆਪਣੇ ਧੀਆਂ ਪੁੱਤਰਾਂ ਦਾ ਸੱਚਾ ਹਮਦਰਦ ਹੁੰਦਾ ਹੈ।ਇਕ ਪਿਤਾ ਹੀ ਹੈ ਜੋ ਹਜ਼ਾਰ ਦੁਖ ਤਕਲੀਫਾ ਝੱਲਕੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਮਿਹਨਤ ਕਰਦਾ ਹੈ। ਹਜ਼ਾਰਾਂ ਜ਼ਿੰਮੇਵਾਰੀਆਂ ਸਿਰ ਤੇ ਹੁੰਦੇ ਹੋਇਆਂ ਤੇ ਬਿਨਾਂ ਸ਼ਿਕਾਇਤ ਕੀਤਿਆਂ ਊਹ ਜ਼ਿਮੇਵਾਰੀਆਂ ਨੂੰ ਹੱਸ ਹੱਸ ਕੇ ਨਿ਼ਭਾਉਦਾ ਹੈ।ਇਕ ਪਿਤਾ ਹੀ ਹੈ ਜੋ ਆਪਣੇ ਬੱਚਿਆਂ ਨੂੰ ਕਾਮਯਾਬ ਹੁੰਦੇ ਵੇਖਣਾ ਚਾਹੁੰਦਾ ਹੈ । ਭਾਵੇ ਪਿਤਾ ਗਰੀਬ ਹੋਵੇ ਚਾਹੇ ਅਮੀਰ ਉਹ ਆਪਣੇ ਬੱਚਿਆਂ ਲਈ ਹਮੇਸ਼ਾ ਹੀ ਖੁਸ਼ੀ ਲਈ ਵੀ ਅਰਦਾਸਾਂ ਕਰਦਾ ਹੈ।। ਪਿਤਾ ਦੁਆਰਾ ਦਿੱਤੀ ਗਈ ਹੱਲਾਸ਼ੇਰੀ ਬੱਚਿਆਂ ਨੂੰ ਨਵੀਂ ਰੌਸ਼ਨੀ ਪ੍ਰਦਾਨ ਕਰਦੀ ਹੈ। ਅਤੇ ਪਿਤਾ ਦੁਆਰਾ ਦਿੱਤੀ ਸਿਖਿਆ ਜ਼ਿੰਦਗੀ ਜਿਉਣ ਦੇ ਰਾਹ ਨੂੰ ਅਸਾਨ ਕਰਦੀ ਹੈ।ਧੀ ਹੋਵੇ ਜਾਂ ਪੁਤ ਜੇ ਉਸ ਦੇ ਸਿਰ ਉਪਰ ਇਕ ਪਿਤਾ ਦਾ ਹੱਥ ਹੋਵੇ ਤਾਂ ਉਹ ਵੱਡੀ ਤੋਂ ਵੱਡੀ ਸਮੱਸਿਆਂ ਨੂੰ ਵੀ ਆਸਾਨੀ ਨਾਲ ਪਾਰ ਕਰ ਸਕਦੇ ਹਨ। ਪਿਤਾ ਦਾ ਹੋਣਾ ਹੀ ਆਪਣੇ ਆਪ ਵਿੱਚ ਇੱਕ ਵੱਡਾ ਹੌਂਸਲਾ ਹੁੰਦਾ ਹੈ।। ਅੱਜ ਮਾਤਾ ਪਿਤਾ ਅਤੇ ਬੱਚਿਆਂ ਦੇ ਰਿਸ਼ਤਿਆਂ ਦਾ ਨਿੱਘ ਜਿਥੇ ਘਟਦਾ ਜਾ ਰਿਹਾ ਹੈ ਉਥੇ ਕਈ ਅਜਿਹੇ ਪਰਿਵਾਰ ਵੀ ਹਨ ਜੋਂ ਆਪਣੇ ਮਾਤਾ ਪਿਤਾ ਨੂੰ ਪੂਰਾ ਸਨਮਾਨ ਦਿੰਦੇ ਹਨ ਅਤੇ ਉਨ੍ਹਾਂ ਦਾ ਹਰ ਪੱਖ ਤੋਂ ਖਿਆਲ ਰੱਖ ਕੇ ਇਜ਼ਤ ਮਾਣ ਦਿੰਦੇ ਹਨ। ਅੱਜ ਕੱਲ੍ਹ ਪੱਛਮੀ ਦੇਸ਼ਾਂ ਦੀ ਦੇਖਾ ਹੈ ਦੇਖੀ ਭਾਰਤ ਵਿਚ ਵੀ “ਪਿਤਾ ਦਿਵਸ ” ਮਨਾਇਆ ਜਾ ਰਿਹਾ ਹੈ ,ਪਰ ਕੀ ਅਸੀਂ ਪਿਤਾ ਦੁਆਰਾ ਕੀਤੀਆਂ ਕੁਰਬਾਨੀਆਂ , ਬੱਚਿਆਂ ਦੁਆਰਾ ਝੱਲੇ ਜਾਂਦੇ ਦੁੱਖਾ। ਜ਼ਿਮੇਵਾਰੀਆਂ ਲਈ ਇਕ ਦਿਨ ਹੀ ਸਮਰਪਿਤ ਕਰ ਸਕਦੇ ਹਾਂ? ਕੀ ਅਸੀਂ ਸਚਮੁੱਚ ਪਿਤਾ ਪਿਤਾ ਦੁਆਰਾ ਕੀਤੀਆਂ ਕੁਰਬਾਨੀਆਂ ਦਾ ਦਿਲੋਂ ਧੰਨਵਾਦ ਕਰਦੇਂ ਹਾਂ ? ਕੀ ਅਸੀਂ ਉਹਨਾਂ ਦੀਆਂ ਝਿੜਕਾਂ ਦੇ ਅੰਦਰ ਲੁਕੇ ਪਿਆਰ ਤੇ ਫਿਕਰਾਂ ਨੂੰ ਸਮਝਿਆ ਹੈ ? ਸ਼ਾਇਦ ਨਹੀਂ ?? ਅੱਜ ਪੁੱਛੋ ਉਹਨਾਂ ਬੱਚਿਆਂ ਨੂੰ ਜਿੰਨਾ ਦੇ ਸਿਰ ਤੈ ਪਿਤਾ ਦਾ ਸਾਇਆ ਛੋਟੀ ਉਮਰ ਵਿਚ ਹੀ ਉਠ ਜਾਂਦਾ ਹੈ । ਕਿੰਨਾ ਔਖਾ ਹੁੰਦਾ ਹੈ ਜ਼ਿੰਮੇਵਾਰੀਆਂ ਨੂੰ ਨਿਭਾਉਣਾਂ ਜੋਂ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਸਿਆਣਾਂ ਬਣਾ ਦਿੰਦੀਆਂ ਹਨ।ਇਕ ਪਿਤਾ ਦੀ ਹੱਲਾਸ਼ੇਰੀ ਤੇ ਸਿਖਿਆ ਤੋਂ ਬਿਨਾਂ ਅਧੂਰਾਪਣ ਉਮਰ ਦੇ ਹਰ ਮੋੜ ਤੇ ਨਾਲ ਚਲਦਾ ਹੈ । ਅੱਜ ਲੋੜ ਹੈ ਆਪਣੇ ਪਿਤਾ ਦੁਆਰਾ ਕੀਤੀਆਂ ਕੁਰਬਾਨੀਆ ਅਤੇ ਝਿੜਕਾਂ ਅੰਦਰ ਲੁਕੇ ਪਿਆਰ ਨੂੰ ਸਮਝਣ ਦੀ । ਅਤੇ ਉਨ੍ਹਾਂ ਦੁਆਰਾ ਦਿੱਤੇ ਮਾਰਗ ਦਰਸ਼ਨ ਰਾਹੀਂ ਆਪਣੀ ਜ਼ਿੰਦਗੀ ਸਵਾਰਣ ਦੀ। ਬਹੁਤ ਖੁਸ਼ਕਿਸਮਤ ਹੁੰਦੇ ਹਨ ਉਹ ਬੱਚੇ ਜਿਨ੍ਹਾਂ ਦੇ ਸਿਰ ਤੇ ਜ਼ਿੰਦਗੀ ਭਰ ਪਿਤਾ ਦਾ ਸਾਇਆ ਹੁੰਦਾ ਹੈ। ਸਿਰਫ ਪਿਤਾ ਦਿਵਸ ਮੋਕੇ ਹੀ ਨਹੀਂ ਸਗੋਂ ਹਰ ਰੋਜ਼ ਬੱਚਿਆਂ ਦੇ ਮਨ ਵਿਚ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਹੋਣਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਪਿਤਾ ਦਿਵਸ ਸਮਝ ਕੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਹੀਦਾ ਹੈ।

Related Articles

LEAVE A REPLY

Please enter your comment!
Please enter your name here

Latest Articles