ਸ੍ ਰਵਿੰਦਰ ਸਿੰਘ ਬਿੱਲੂ ਚਲ ਵਸੇ, ਧਾਰਮਿਕ ਰਹੁ ਰੀਤਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ, ਫੁੱਲਾਂ ਤੋਂ ਵੀ ਨਾਜ਼ੁਕ ਬਦਨ ਕੀਤਾ ਗਿਆ ਅਗਨ ਭੇਂਟ, ਵੱਡੀ ਗਿਣਤੀ ਵਿਚ ਸੰਗਤਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਅੰਗੀਠਾ ਸੰਭਾਲਨ ਦੀ ਰਸਮ ਅੱਜ ਸਵੇਰੇ 9 ਵਜੇ ਹੋਵੇਗੀ -ਰਾਜਿੰਦਰ ਸਿੰਘ ਸਾ਼ਂਘਾ
ਸ਼੍ਰੀ ਅੰਮ੍ਰਿਤਸਰ ਸਾਹਿਬ ,13 ਮਈ (ਰਜਿੰਦਰ ਸਿੰਘ ਸਾਂਘਾ) ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਏਗੀ ਕਿ ਗੁਰੂ ਘਰ ਦੇ ਅਨਿਨ ਸੇਵਕ,ਭੈ ਅਤੇ ਭੌ ਵਿਚ ਜੀਵਨ ਜੀਊਣ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਲਾਡਲੇ ਪਰਮ ਸੇਵਕ ਅਤੇ ਕੀਰਤਨ ਦਰਬਾਰਾਂ ਤੋਂ ਇਲਾਵਾ ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਵਿਚ ਸੰਗਤਾ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਅਤੇ ਵਾਪਸੀ ਤੇ ਘਰੋਂ ਘਰੀਂ ਛੱਡ ਕੇ ਆਉਣ ਵਾਲੇ ਗੂਰਮੱਖ ਪਿਆਰੇ ਸ੍ ਰਵਿੰਦਰ ਸਿੰਘ ਜਿਸ ਨੂੰ ਸੰਗਤਾਂ ਪਿਆਰ ਨਾਲ ਬਿੱਲੂ ਕਹਿ ਕੇ ਬੁਲਾਇਆ ਕਰਦੀਆਂ ਸਨ ਸਾਡੇ ਵਿੱਚ ਨਹੀਂ ਰਹੇ। ਕੁੱਝ ਦਿਨ ਪਹਿਲਾਂ ਸੜਕ ਤੇ ਕੋਈ ਨਾ ਮਾਲੂਮ ਵਿਅਕਤੀ ਵਲੋਂ ਹੋਏ ਐਕਸੀਡੈਂਟ ਨਾਲ ਉਹ ਸਿਰ ਭਾਰ ਡਿਗ ਪਏ ਜਿਉਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਉਹਨਾਂ ਨੂੰ ਤੁਰੰਤ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਮੁਢਲੀ ਜਾਂਚ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਸਿਰ ਦੀ ਹੱਡੀ ਟੁੱਟ ਗਈ ਹੈ। ਮਾਹਿਰ ਡਾਕਟਰਾਂ ਦੀ ਟੀਮ ਨੇ ਦਿਨ ਰਾਤ ਤਨਦੇਹੀ ਨਾਲ ਆਪਣੇ ਫਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਉਪ੍ਰੇਸ਼ਨ ਕੀਤਾ ਜੋ ਕਾਮਯਾਬ ਰਿਹਾ। ਦਿਮਾਗ ਦੀ ਸੱਟ ਹੋਣ ਕਾਰਨ ਅੰਦਰ ਕਾਫ਼ੀ ਖੂਨ ਜਮਾਂ ਹੋ ਗਿਆ।ਜਿਸ ਨੂੰ
ਮੂੰਹ ਵਿੱਚ ਪਾਈਪਾਂ ਪਾ ਕੇ ਠੀਕ ਕਰਨ ਲਈ ਪੂਰਾ ਵਾਹ ਲਗਾਇਆ।ਅੰਤ ਵੈਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਪਰਿਵਾਰ ਨੂੰ ਜਲਦੀ ਠੀਕ ਹੋ ਜਾਣ ਦੀ ਉਮੀਦ ਜਾਗੀ ਕਿਉਂਕਿ ਡਾਕਟਰ ਸਾਹਿਬਾਨ ਅਤੇ ਸਮੁੱਚੇ ਸਟਾਫ ਨੇ ਅੰਤਿਮ ਸਵਾਸਾਂ ਤੱਕ ਬਚਾਉਣ ਲਈ ਪੂਰੀ ਵਾਹ ਲਾਈ ਲੇਕਿਨ ਅੰਤ ਨਿਰਾਸ਼ਾ ਹੀ ਪੱਲੇ ਪਈ। ਜਿਉਂ ਹੀ ਇਸ ਖਬਰ ਦੀ ਭਿਣਕ ਮਿਤਰ ਪਿਆਰਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਦੀ ਭਿਣਕ ਪਈ, ਹਰ ਪਾਸੇ ਇਹ ਜੰਗਲ ਚ ਲੱਗੀ ਅੱਗ ਦੀ ਤਰ੍ਹਾਂ ਫੈਲ ਗਈ। ਲੋਕ ਦੱਬਵੀਂ ਜ਼ੁਬਾਨ ਵਿਚ ਇਸ ਦੀ ਪੁਸ਼ਟੀ ਕਰਨ ਲਈ ਇੱਕ ਦੂਜੇ ਨੂੰ ਪੁਛ ਰਹੇ ਸਨ। ਫੋਨ ਦੀਆਂ ਘੰਟੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਲ਼ੇਕਿਨ ਹੋਣੀ ਆਪਣਾਂ ਖੇਲ ਖੇਲ ਚੁੱਕੀ ਸੀ। ਲੋਕ ਵਹੀਰਾਂ ਘੱਤ ਕੇ ਉਨ੍ਹਾਂ ਦੀ ਰਿਹਾਇਸ਼ ਪ੍ਰਤਾਪ ਨਗਰ ਪਹੁੰਚਣੇ ਸ਼ੁਰੂ ਹੋ ਚੁਕੇ ਸਨ। ਅੰਤਿਮ ਯਾਤਰਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚਾਟੀਵਿੰਡ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਸ਼ਾਮ 5 ਵਜੇ ਪੁਜੀ । ਜਿਥੇ ਪਹਿਲਾਂ ਤੋਂ ਹੀ ਖੜ੍ਹੇ ਲੋਕ ਇੰਤਜ਼ਾਰ ਕਰ ਰਹੇ ਸਨ। ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਵਨ ਸੰਗਤ ਰੂਪੀ ਪਾਠ ਉਪਰੰਤ ਤਿਆਰ ਚਿਖਾ ਵਿਚ ਲਿਟਾਇਆ ਗਿਆ। ਵੱਡੇ ਸਪੁੱਤਰ ਵਲੋਂ ਮੁੱਖ ਅਗਨੀ ਦਿੰਦਿਆਂ ਹੀ ਫ਼ੁੱਲਾਂ ਤੋਂ ਵੀ ਨਾਜ਼ੁਕ ਬਦਨ ਧਾਰਮਿਕ ਰਹੂ ਰੀਤਾਂ ਅਨੁਸਾਰ ਅਗਨ ਭੇਟ ਕਰ ਦਿੱਤਾ ਗਿਆ। ਬਹੁਤ ਨਜ਼ਦੀਕੀ ਰਿਸ਼ਤੇਦਾਰ ਸ੍ ਰਜਿੰਦਰ ਸਿੰਘ ਸਾ਼ਂਘਾ ਨੇ ਦੱਸਿਆ ਕਿ ਪਰਿਵਾਰਿਕ ਸੂਤਰਾਂ ਅਨੁਸਾਰ ਅੱਜ 13 ਮਈ ਸੋਮਵਾਰ ਅੰਗੀਠਾ ਸੰਭਾਲਨ ਦੀ ਰਸਮ ਅਦਾ ਕੀਤੀ ਜਾਏਗੀ । ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸੋਮਵਾਰ ਬਾਅਦ ਦੁਪਹਿਰ 1 ਤੋਂ 2 ਵਜੇ ਦਰਮਿਆਨ ਹੋਵੇਗੀ।