Monday, March 27, 2023

Contact Us For Advertisement please call at :
+91-97796-00900

ਸ਼੍ਰੋਮਣੀ ਕਮੇਟੀ ਵਿੱਚ ਟੁੱਟ ਭੱਜ ਮੰਦਭਾਗੀ, ਬਾਦਲ ਦਲ ਜ਼ਿੰਮੇਵਾਰ:-ਸਿੱਖ ਤਾਲਮੇਲ ਕਮੇਟੀ

ਸ਼੍ਰੋਮਣੀ ਕਮੇਟੀ ਵਿੱਚ ਟੁੱਟ ਭੱਜ ਮੰਦਭਾਗੀ, ਬਾਦਲ ਦਲ ਜ਼ਿੰਮੇਵਾਰ:-ਸਿੱਖ ਤਾਲਮੇਲ ਕਮੇਟੀ
ਜਲੰਧਰ, ਦੇਵ ਰਾਜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਵਿੱਚ ਬੜੀਆਂ ਕੁਰਬਾਨੀਆਂ ਨਾਲ ਅਤੇ ਸਖ਼ਤ ਘਾਲਣਾਵਾਂ ਨਾਲ ਹੋਂਦ ਵਿੱਚ ਆਈ ਸੀ, ਜਿਸ ਵਿਚ ਅਨੇਕਾਂ ਸਿੰਘਾਂ ਦਾ ਖੂਨ ਡੁੱਲ੍ਹਿਆ ਹੋਇਆ ਹੈ, ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤਾਂ ਮਹਾਤਮਾ ਗਾਂਧੀ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਸਨ, ਅੱਜ ਗੁੁਰਧਾਮ ਹੀ ਆਜ਼ਾਦ ਨਹੀਂ ਹੋਏ, ਅਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖੀ ਦੇ ਪ੍ਰਚਾਰ ਪਰਸਾਰ ਵਿਚ ਅਹਿਮ ਯੋਗਦਾਨ ਹੈ। ਇਸ ਕਮੇਟੀ ਦੇ ਪ੍ਰਬੰਧ ਹੇਠ ਅਨੇਕਾਂ ਸਕੂਲ ਕਾਲਜ ਤੇ ਹੋਰ ਅਨੇਕਾਂ ਲੋਕ ਭਲਾਈ ਦੇ ਪ੍ਰਬੰਧ ਚੱਲ ਰਹੇ ਹਨ, ਇਸ ਕਮੇਟੀ ਨੇ ਬਹੁਤ ਉੱਚ ਕੋਟੀ ਦੇ ਵਿਦਵਾਨ ਸਿੱਖ ਕੌਮ ਦੀ ਝੋਲੀ ਪਾਏ ਹਨ। ਅਤੇ ਇਹ ਸੰਸਥਾ ਦੀ ਪ੍ਰਧਾਨਗੀ ਦੇ ਉੱਤੇ ਬਹੁਤ ਮਹਾਨ ਵਿਅਕਤੀ ਬਿਰਾਜਮਾਨ ਰਹੇ ਹਨ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ, ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ ਗੁਰਵਿੰਦਰ ਸਿੰਘ ਸਿੱਧੂ,ਹਰਜਿੰਦਰ ਸਿੰਘ ਵਿੱਕੀ ਖ਼ਾਲਸਾ ਤੇ ਗੁੁਰਦੀਪ ਸਿੰਘ ਲੱਕੀ ਆਦਿ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ।ਜਦੋਂ ਤੋਂ ਬਾਦਲ ਦਲ ਖ਼ਾਸ ਤੌਰ ਤੇ ਬਾਦਲ ਪਰਿਵਾਰ ਦੀ ਬੇਲੋੜੀ ਦਖਲ ਅੰਦਾਜ਼ੀ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਵਧੀ ਹੈ, ਅਤੇ ਕਮੇਟੀ ਪ੍ਰਬੰਧਕਾਂ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਵਾਉਂਣੇ ਸ਼ੁਰੂ ਕੀਤੇ ਹਨ। ਉਸ ਤੋਂ ਲਗਾਤਾਰ ਸ਼੍ਰੋਮਣੀ ਕਮੇਟੀ ਪ੍ਰਬੰਧਾਂ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ, ਜਿਸ ਦਾ ਸਿੱਟਾ ਆਮ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਤੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ,ਜਿਸ ਕਰਕੇ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਦੀ ਸ਼ੁਰੂਆਤ ਹੋਈ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਅਸੀਂ ਬੁੱਧੀਜੀਵੀ ਸਿੱਖਾਂ ਨੂੰ ਅਪੀਲ ਕਰਦੇ ਹਾਂ ਉਹ ਅੱਗੇ ਆਕੇ ਸਾਰੇ ਵਖਰੇਵੇਂ ਦੂਰ ਕਰਕੇ ਸਮੁੱਚੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਤਾਂ ਹੀ ਖੇਰੂ-ਖੇਰੂ ਹੋਈ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਸਕਦੀ ਹੈ, ਨਹੀਂ ਤਾਂ ਸਿੱਖ ਦਿਨ ਬਦਿਨ ਹੋਰ ਕਮਜ਼ੋਰ ਹੁੰਦੇ ਜਾਣਗੇ। ਜਿਸ ਦੇ ਨਤੀਜੇ ਵਜੋਂ ਬਿਪਰਵਾਦੀ ਸ਼ਕਤੀਆਂ ਹੋਰ ਮਜ਼ਬੂਤ ਹੁੰਦੀਆਂ ਜਾਣਗੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾਂ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ,ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ, ਬਿੱਧੀ ਸਿੰਘ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

%d bloggers like this: