Friday, June 20, 2025

ਯੁੱਧ ਨਸ਼ਾ ਵਿਰੁੱਧ ਮੁਹਿੰਮ ਵਿੱਚ ਆਖ਼ਰੀ ਊਮੀਦ ਐਨਜੀਓ ਨਿਭਾਏਗੀ ਅਹਿਮ ਭੂਮਿਕਾ

ਯੁੱਧ ਨਸ਼ਾ ਵਿਰੁੱਧ ਮੁਹਿੰਮ ਵਿੱਚ ਆਖ਼ਰੀ ਊਮੀਦ ਐਨਜੀਓ ਨਿਭਾਏਗੀ ਅਹਿਮ ਭੂਮਿਕਾ

JALANDHAR: ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਧਨਪ੍ਰੀਤ ਕੌਰ ਜੀ ਦੀ ਦੇਖ ਰੇਖ ਹੇਠ ਚਲਾਈ ਜਾ ਰਹੀ ਮੁਹਿੰਮ (ਯੁੱਧ ਨਸ਼ਾ ਵਿਰੁੱਧ) ਤਹਿਤ ਬਸਤੀ ਦਾਨਿਸ਼ਮੰਦਾ ਆਖਰੀ ਉਮੀਦ ਐਨਜੀਓ ਦੇ ਮੁੱਖ ਦਫਤਰ ਵਿੱਚ ਮੀਟਿੰਗ ਕੀਤੀ ਗਈ ਜਿੱਸ ਦਾ ਮੁੱਖ ਏਜੰਡਾ ਨਸ਼ੇ ਨੂੰ ਨੱਥ ਪਾਉਣਾ ਹੈ ਜੋ ਬੱਚੇ ਅਤੇ ਲੋਕ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਕੇ ਨਸ਼ਾ ਛੁੜਾਊ ਕੇਂਦਰਾਂ ਵਿੱਚ ਭੇਜ ਕੇ ਨਸ਼ਾ ਛੁਡਾਉਣਾ ਅਤੇ ਉਹਨਾਂ ਨੂੰ ਚੰਗਾ ਜੀਵਨ ਦੇਣਾ ਹੈ ਉਨਾਂ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਬੱਚੇ ਦੀ ਪਰਿਵਾਰਾਂ ਦੀ ਜੀਆਂ ਦੀ ਕੌਂਸਲਿੰਗ ਕਰਕੇ ਅਡਿਕਸ਼ਨ ਸੈਂਟਰ ਵਿੱਚ ਭੇਜ ਕੇ ਨਸ਼ੇ ਦੀ ਲੱਤ ਤੋਂ ਛੁਡਾਉਣਾ ਹੈ।

ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਰਜਿੰਦਰ ਕੁਮਾਰ ਮਹਿਤਾ ਜੀ ਏਐਸਆਈ ਪੁਲਿਸ ਲਾਈਨ ਜਲੰਧਰ, ਏਐਸਆਈ ਸੁਰਿੰਦਰ ਸਿੰਘ ਇਨਚਾਰਜ ਸਾਂਝ ਕੇਂਦਰ ਨੰਬਰ ਪੰਜ ਜਲੰਧਰ ਆਪਣੀ ਟੀਮ ਸਮੇਤ ਹਾਜ਼ਰ ਹੋਏ ਅਤੇ ਉਹਨਾਂ ਨੇ ਉਥੇ ਆਏ ਸਾਰੇ ਸੱਜਣਾਂ ਮੈਂਬਰਾਂ ਨੂੰ ਇਸ ਮੁਹਿੰਮ ਤਹਿਤ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਤੇ ਆਖਰੀ ਉਮੀਦ ਐਨਜੀਓ ਦੀ ਸਮੁੱਚੀ ਟੀਮ ਦੇ ਮੈਂਬਰਾਨ ਯਾਦਵਿੰਦਰ ਸਿੰਘ ਰਾਣਾ ਜੀ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨਿਤਿਨ ਸੇਠੀ, ਨਿਰਦੋਸ਼ ਕੁਮਾਰ ਬੰਟੀ, ਮਨੀ, ਸਹੋਤਾ ਜੀ , ਰਜੀਵ ਭੰਡਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜਰੀ ਭਰੀ ਅਤੇ ਸਾਰੇ ਮੈਬਰਾਂ ਵੱਲੋਂ ਇਸ ਮੁਹਿੰਮ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਾ ਕਰ ਰਹੇ ਲੋਕਾਂ ਨੂੰ ਸੈਂਟਰ ਵਿੱਚ ਭੇਜ ਕੇ ਇਸ ਦਲਦਲ ਵਿਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ।

Related Articles

LEAVE A REPLY

Please enter your comment!
Please enter your name here

Latest Articles