ਸਚਖੰਡ ਵਾਸੀ ਮਾਤਾ ਹਰਵਿੰਦਰ ਕੌਰ ਬੇਦੀ ਦੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਕ, ਸਿੱਖ ਜਥੇਬੰਦੀਆਂ ਵਿਦਿਅਕ ਅਦਾਰਿਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸੇਜਲ ਅੱਖਾਂ ਨਾਲ ਕੀਤੇ ਸ਼ਰਧਾ ਦੇ ਫੁੱਲ ਭੇਟ। ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ ਜਸਬੀਰ ਸਿੰਘ ਪੱਟੀ, ਅੰਮ੍ਰਿਤਸਰ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜੇਸ਼ ਗਿੱਲ, ਖੁਦ ਹੋ ਗਏ ਭਾਵੁਕ,ਮੰਚ ਸੰਚਾਲਕ ਸ੍ਰ ਗੁਰਮੀਤ ਸਿੰਘ ਸੰਧੂ ਦੇ ਬੋਲਾਂ ਤੇ ਕੋਈ ਵੀ ਆਪਣੇ ਹੰਝੂ ਨਾ ਰੋਕ ਸਕਿਆ – ਰਾਜਿੰਦਰ ਸਿੰਘ ਸਾਂਘਾ
ਸ੍ਰੀ ਅੰਮ੍ਰਿਤਸਰ ਸਾਹਿਬ,8 ਦਸੰਬਰ ( ਰਜਿੰਦਰ ਸਿੰਘ ਸਾਂਘਾ ) ਜਿਸ ਘਰ ਵਿਚੋਂ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਏ, ਉਥੇ ਲੋਰੀਆਂ ਦਾ ਖਜ਼ਾਨਾ ਖ਼ਤਮ ਹੋ ਜਾਂਦਾ ਹੈ।ਦਿਲਾਂ ਨੂੰ ਝੰਜੋੜ ਦੇਣ ਵਾਲੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ ਜਸਬੀਰ ਸਿੰਘ ਪੱਟੀ ਨੇ ਬੀਤੇ ਦਿਨੀਂ ਗੁਰੂ ਚਰਨਾਂ ਚ ਜਾ ਬਿਰਾਜੇ ਸਚਖੰਡ ਵਾਸੀ, ਛੇਹਰਟਾ ਪ੍ਰੈਸ ਕਲੱਬ ਦੇ ਚੇਅਰਮੈਨ ਸੀਨੀਅਰ ਪੱਤਰਕਾਰ ਸ੍ ਜਤਿੰਦਰ ਸਿੰਘ ਬੇਦੀ ਦੀ ਮਾਤਾ ਅਤੇ ਸ੍ ਜਰਨੈਲ ਸਿੰਘ ਬੇਦੀ ਦੀ ਧਰਮ ਪਤਨੀ ਮਾਤਾ ਹਰਵਿੰਦਰ ਕੌਰ ਬੇਦੀ ਦੇ ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਗੁਰਦੁਆਰਾ ਸੰਤ ਸ਼ੰਕਰ ਸਿੰਘ ਜੀ ਕਬੀਰ ਪਾਰਕ ਵਿਖੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਜੁੜੀਆਂ ਸੰਗਤਾਂ ਦੇ ਠਾਠਾਂ ਮਾਰਦੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਮੋਕੇ ਕਹੇ। ਅੰਮ੍ਰਿਤਸਰ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਰਜੇਸ਼ ਗਿੱਲ ਜੀ ਦੇ ਭਾਵੁਕ ਬੋਲਾਂ ਤੇ ਕੋਈ ਵੀ ਆਪਣੇ ਹੰਝੂ ਰੋਕ ਨਾਂ ਸਕਿਆ। ਸੀਨੀਅਰ ਪੱਤਰਕਾਰ, ਅਤੇ ਮੰਚ ਸੰਚਾਲਕ ਸ੍ਰ ਗੁਰਮੀਤ ਸਿੰਘ ਸੰਧੂ ਨੇ ਗਿਆਨ ਦੀ ਗੁਥਲੀ ਖੋਲ੍ਹਦਿਆਂ ਮਾਂ ਦੀ ਪ੍ਰੀਭਾਸ਼ਾ ਨੂੰ ਵਰਨਣ ਕਰਦਿਆਂ ਕੁੱਜੇ ਵਿਚ ਸਮੁੰਦਰ ਭਰ ਦਿੱਤਾ। ਇਸ ਮੌਕੇ ਖਚਾ ਖਚ ਭਰੇ ਹਾਲ ਵਿਚ ਜੁੜੇ ਲੋਕ ਰੁਮਾਲ ਨਾਲ ਆਪਣੇ ਨੈਣਾਂ ਦੇ ਅੱਥਰੂ ਪੂੰਝਦੇ ਵੇਖੇ ਗਏ। ਹਿਮਾਲੀਆ ਪਰਬਤ ਤੇ ਚਲੇ ਜਾਉ ਠੰਡਕ ਮੰਗਣੀ ਨਹੀਂ ਪੈਂਦੀ ਮਿਲ ਜਾਂਦੀ ਹੈ, ਖੂਬਸੂਰਤ ਫੁੱਲਾਂ ਦੀ ਕਿਆਰੀ ਕੋਲ਼ ਬੈਠਦਿਆਂ ਹੀ ਖੁਸ਼ਬੂ ਮਹਿਸੂਸ ਹੋ ਜਾਂਦੀ ਹੈ। ਅੱਜ ਦਾਂ ਮਹਾਨ ਇਕੱਠ ਵੀ ਇਹੀ ਦਰਸਾ ਰਿਹਾ ਸੀ।ਗੁਰਪੁਰ ਵਾਸੀ ਮਾਤਾ ਹਰਵਿੰਦਰ ਕੌਰ ਬੇਦੀ, ਉਹਨਾਂ ਦੇ ਸਪੁੱਤਰ ਸ੍ਰ ਜਤਿੰਦਰ ਸਿੰਘ ਬੇਦੀ, ਧੀਆਂ ਬੀਬਾ ਅਮਰਜੀਤ ਕੌਰ, ਬੀਬਾ ਸਰਬਜੀਤ ਕੌਰ ਅਤੇ ਸਰਦਾਰਨੀ ਹਰਵਿੰਦਰ ਕੌਰ ਬੇਦੀ ਦੇ ਪਤੀ ਸ੍ ਜਰਨੈਲ ਸਿੰਘ ਵਲੋਂ ਪਿਆਰ ਨਾਲ ਸਿੰਜੀ ਫੁਲਵਾੜੀ ਦੀ ਮਹਿਕ ਨੇ ਦੁਖੀ ਪਰਿਵਾਰ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਸਾਡੇ ਪਿਆਰ ਦੀਆਂ ਤੰਦਾਂ ਬਹੁਤ ਮਜ਼ਬੂਤ ਹਨ। ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਸਰਵਣ ਕਰਵਾਏ ਗਏ। ਵੱਖ ਬੁਲਾਰਿਆਂ ਸ੍ ਜਸਬੀਰ ਸਿੰਘ ਪੱਟੀ, ਸ੍ਰੀ ਰਾਜੇਸ਼ ਗਿਲ, ਸ੍ ਦਿਲਬਾਗ ਸਿੰਘ ਵਡਾਲੀ, ਸ੍ ਇੰਦਰਜੀਤ ਸਿੰਘ ਬਾਸਰਕੇ ਆਦਿ ਨੇ ਮਾਤਾ ਜੀ ਦੇ ਜੀਵਨ ਤੇ ਚਾਨਣਾ ਪਾਇਆ। ਅੰਮ੍ਰਿਤਸਰ ਪ੍ਰੈਸ ਕਲੱਬ ਵੱਲੋਂ ਸ੍ ਜਰਨੈਲ ਸਿੰਘ, ਸ੍ ਜਤਿੰਦਰ ਸਿੰਘ ਬੇਦੀ ਨੂ ਗਰਮ ਲੋਈ ਅਤੇ ਸਿਰੋਪਾਉ ਭੇਂਟ ਕੀਤਾ ਗਿਆ। ਛੇਹਰਟਾ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਸੰਮੂਹ ਮੈਂਬਰਾਂ ਵੱਲੋਂ ਸਿਰੋਪਾਉ ਭੇਂਟ ਕੀਤੇ ਗਏ। ਸੇਵਕ ਜੱਥਾ ਇਸ਼ਨਾਨ ਅੰਮ੍ਰਿਤ ਵੇਲਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪਰਮ ਸੇਵਕ ਭਾਈ ਰਜਿੰਦਰ ਸਿੰਘ ਸਾਂਘਾ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜਿਆ। ਦੇਸ਼ਾਂ ਅਤੇ ਵਿਦੇਸ਼ਾਂ ਵਿਚ ਬੈਠੇ ਸੱਜਨ ਜੋ ਸਮੇਂ ਦੀ ਘਾਟ ਕਾਰਨ ਨਾਂ ਪੁਜ ਸਕੇ । ਉਹਨਾਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਸੰਚਾਲਨ ਸ੍ ਗੁਰਮੀਤ ਸਿੰਘ ਸੰਧੂ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੀਤ ਅਖਬਾਰ ਦੇ ਸੀਨੀਅਰ ਕ੍ਰਾਈਮ ਰਿਪੋਰਟ ਸ੍ ਰੇਸ਼ਮ ਸਿੰਘ ਸ੍ ਜੱਸਾ ਸਿੰਘ ਅਣਜਾਣ (ਦੋਨੋਂ ) ਪੰਜਾਬ ਦੇ ਮੁੱਖ ਮੰਤਰੀ ਸ੍ ਭਗਵੰਤ ਸਿੰਘ ਮਾਨ ਦੇ ਪ੍ਰੈਸ ਫੋਟੋ ਗਰਾਫਰ ਬਾਵਾ ਜੀ, ਸ੍ ਹਰਪਾਲ ਸਿੰਘ ਭੰਗੂ ਸ੍ ਸਵਰਨ ਸਿੰਘ ਰੰਧਾਵਾ, ਸ੍ਰੀ ਕਮਲ ਕਿਸ਼ੋਰ ਪਹਿਲਵਾਨ ਪੰਜਾਬ ਕੇਸਰੀ ਜਗ ਬਾਣੀ, ਸ੍ ਕਵਲਜੀਤ ਸਿੰਘ ਵਾਲੀਆ ( ਦੋਨੋਂ ) ,ਸਮਾਜ ਸੇਵੀ ਸ੍ ਗੁਰਿੰਦਰ ਸਿੰਘ ਮੱਟੂ, ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਵਿੱਦਿਅਕ ਅਦਾਰਿਆਂ ਦੇ ਮੁੱਖੀ,ਸੰਤ ਮਹਾਂਪੁਰਸ਼ਾਂ ਤੇ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਲਗਾਇਆ ਗਿਆ।