ਪ੍ਰਭੂ ਯਿਸ਼ੂ ਮਸੀਹ ਜੀ ਦੇ ਫ਼ਲਸਫੇ ਤੇ ਪਹਿਰਾ ਦਿੰਦੇ ਹੋਏ ਅੰਕੁਰ ਨਰੂਲਾ ਮਨਿਸਟਰੀ ਪਿੱਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਆਏ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜਾਤ-ਪਾਤ ਤੋਂ ਉੱਪਰ ਉੱਠ ਕੇ ਪੰਜਾਬ ਵਾਸੀਆਂ ਨੂੰ ਰਾਸ਼ਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਸਹਾਇਤਾ ਮੁੱਹਈਆ ਕਰਵਾ ਰਹੀ ਹੈ , ਜਿੱਥੇ ਕਈ ਏਹੋ ਜਿਹੇ ਪਿੰਡ ਵੀ ਸ਼ਾਮਿਲ ਹਨ ਜਿਨ੍ਹਾਂ ਦਾ ਨੇੜਲੇ ਪਿੰਡਾ ਤੋਂ ਸੰਪਰਕ ਵੀ ਟੁੱਟ ਚੁੱਕਾ ਹੈ ਤੇ ਉੱਥੇ ਵੀ ਅੰਕੁਰ ਨਰੂਲਾ ਮਨਿਸਟਰੀ ਦੀਆਂ ਟੀਮਾਂ ਦਿਨ ਰਾਤ ਸੇਵਾ ਨਿਭਾ ਰਹੀਆਂ ਹਨ, ਜਿਸਦੇ ਕ੍ਰਮ ਵਜੋਂ ਅੱਜ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਜ਼ਿਲ੍ਹਾ ਕਪੂਰਥਲਾ ਦੇ ਪਿੰਡਾਂ ਵਿੱਚ ਰਾਸ਼ਨ ਦੀ ਸੇਵਾ ਨਿਭਾ ਰਹੇ ਹਨ ਤੇ ਬਾਕੀ ਟੀਮਾਂ ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ, ਫਿਰੋਜ਼ਪੁਰ, ਫਾਜ਼ਿਲਕਾ, ਸੁਲਤਾਨਪੁਰ ਲੋਧੀ, ਤੇ ਜਿੱਥੇ ਜਿੱਥੇ ਵੀ ਹੜ੍ਹ ਦੇ ਪਾਣੀ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਅੰਕੁਰ ਨਰੂਲਾ ਮਨਿਸਟਰੀ ਬਿਨਾਂ ਭੇਦਭਾਵ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹੈ ।