ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਜਥੇਦਾਰ ਭਾਈ ਗੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ ਮਾਸੂਮ ਬੱਚੇ ਰਹੇ ਖਿੱਚ ਦਾ ਕੇਂਦਰ, ਭਾਈ ਬਲਦੇਵ ਸਿੰਘ ਵਡਾਲਾ ਮੋਢੀ ਅਤੇ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ

ਸ੍ਰੀ ਅੰਮ੍ਰਿਤਸਰ ਸਾਹਿਬ,11ਫਰਵਰੀ (ਰਾਜਿੰਦਰ ਸਿੰਘ ਸਾਂਘਾ ): ਚੌਂਕ ਫੁਵਾਰਾ ਸਥਿਤ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਇਤਿਹਾਸਕ ਸੁਸ਼ੋਭਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਨਜ਼ਦੀਕ ਪਿਛਲੇ ਲਗਭਗ ਪੰਜ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿੱਖ ਸਦਭਾਵਨਾ ਦਲ ਦੇ ਮੋਢੀ ਅਤੇ ਮੁੱਖ ਸੇਵਾਦਾਰ, ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਲਗਾਏ ਗਏ ਮੋਰਚੇ ਦੀਆਂ ਗੂੰਜਾਂ ਦੀ ਅਵਾਜ਼ ਦੁਰ-ਦੁਰ ਤੱਕ ਸੁਣਾਈ ਦੇਣ ਲੱਗੀ ਹੈ। ਇਸੇ ਸੰਦਰਭ ਵਿਚ ਬੀਤੇ ਕੱਲ੍ਹ ਜ਼ਿਲ੍ਹਾ ਜਥੇਦਾਰ ਭਾਈ ਗੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਲਗਪਗ 35 ਮੈਂਬਰਾਂ ਦਾ ਜੱਥਾ ਕਾਫਲੇ ਦੇ ਰੂਪ ਵਿੱਚ ਬੱਸ ਰਾਹੀਂ ਸਿਫ਼ਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਾਰਮਿਕ ਪਹੁੰਚਿਆ। ਗੁਰੂ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਦਾ ਪ੍ਰਬੰਧਕਾ ਵਲੋਂ ਬੜੀ ਦੇਰ ਤੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ। ਇਸ ਮੌਕੇ ਸ਼ਹਿਰ ਦੀਆਂ ਸੰਗਤਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪੰਥਕ ਹੋਕੇ ਵੀ ਫ਼ਸੀਲ ਤੋਂ ਗਰਜਦਿਆ ਭਾਈ ਗੁਰਜੀਤ ਸਿੰਘ ਬਰਨਾਲਾ ਨੇ ਸਰਕਾਰ ਪ੍ਰਤੀ ਆਪਣਾਂ ਰੋਸ ਜ਼ਾਹਿਰ ਕਰਦਿਆਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਨਿਰਾਸ਼ਾਜਨਕ ਹਾਰ ਤੋਂ ਸ੍ ਭਗਵੰਤ ਸਿੰਘ ਮਾਨ ਸਰਕਾਰ ਨੂੰ ਸਬਕ਼ ਲੈਣ ਦੀ ਲੋੜ ਹੈ। ਉਹਨਾਂ ਕਿਹਾ ਬੜੇ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪ ਖੁਰਦ ਬੁਰਦ ਕੀਤੇ ਜਾਣ ਦੇ ਰੋਜ ਵਜੋਂ ਕਿਸੇ ਪਾਸਿਉਂ ਇੰਨਸਾਫ ਨਾ ਮਿਲਣ ਕਰਕੇ ਇਹ ਮੋਰਚਾ ਲਗਾਉਣਾ ਪਿਆ। ਧੰਨ ਹਨ ਇਹ ਗੁਰਸਿੱਖ, ਜੋਂ ਬਿਨਾਂ ਕਿਸੇ ਮੌਸਮ ਦੀ ਪ੍ਰਵਾਹ ਕਰਦਿਆਂ ਨੀਲੇ ਅਸਮਾਨ ਹੇਠ ਸ਼ਾਂਤ ਮਈ ਢੰਗ ਨਾਲ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਦੇ ਜਾਪ ਕਰਦਿਆਂ ਬਿਰਧ ਅਵਸਥਾ ਵਿਚ ਵੀ ਇੰਨਸਾਫ ਦੀ ਉਮੀਦ ਨੈਣਾਂ ਵਿਚ ਲਗਾਈ ਬੈਠੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਤਿਉਂ ਤਿਉਂ ਇਹਨਾਂ ਵਿੱਚ ਰੋਹ ਵਧ ਰਿਹਾ ਹੈ। ਅੱਜ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਲਈ ਆਏਂ ਹਾਂ ਕਿ ਭਾਈ ਸਾਹਿਬ ਭਾਈ ਵਡਾਲਾ ਜੀ ਆਪਣੇ ਆਪ ਨੂੰ ਕਦੀ ਵੀ ਇਕੱਲਿਆਂ ਨਾਂ ਸਮਝਿਓ ਪੂਰਾ ਪੰਥ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਮਨਦੀਪ ਸਿੰਘ, ਭਾਈ ਜਸਕਰਨ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਆਤਮਾ ਸਿੰਘ, ਭਾਈ ਪ੍ਰਭੂ ਸਿੰਘ, ਭਾਈ,ਰਾਜੂ ਸਿੰਘ, ਭਾਈ ਅਮੋਲਕ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਸੁਖਵੰਤ ਸਿੰਘ, ਪੰਨੂੰ, ਭਾਈ ਸਰਮੁਖ ਸਿੰਘ, ਭਾਈ ਬਲਵਿੰਦਰ ਸਿੰਘ ਮਕਬੂਲ ਪੁਰਾ ਬੀਬਾ ਰਹਿਮਤ ਕੌਰ, ਬੀਬਾ ਹਰਨੂਰ ਕੌਰ, ਬੀਬਾ ਸਾਹਿਬ ਕੌਰ, ਬੀਬਾ ਬਲਜਿੰਦਰ ਕੌਰ, ਬੀਬਾ ਸੁਰਜੀਤ ਕੌਰ, ਬੀਬਾ ਗੁਣਰਾਜ ਕੌਰ, ਬੀਬਾ ਜਸਬੀਰ ਕੌਰ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਿੱਖ ਸਦਭਾਵਨਾ ਦਲ ਦੇ ਮੋਢੀ ਅਤੇ ਮੁੱਖ ਸੇਵਾਦਾਰ, ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਜੱਥੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਜਿੰਨੇਂ ਵੀ ਕਦਮ ਚਲ ਕੇ ਆਏ ਹੋ ਆਪ ਜੀ ਦਾ ਇੱਕ ਇੱਕ ਕਦਮ ਮੇਰੇ ਸਿਰ ਮਸਤਕ ਹੈ। ਦਿੱਤੇ ਗਏ ਸਹਿਯੋਗ ਲਈ ਮੇਰਾ ਰੋਮ ਰੋਮ ਰਿਣੀਂ ਰਹੇਗਾ ਬਹੁਤ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਦੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਜੱਥਾ ਆਪਣੇ ਸ਼ਹਿਰ ਬਰਨਾਲਾ ਲਈ ਰਵਾਨਾ ਹੋਇਆ।