ਜਲੰਧਰ ‘ਚ ਆਹਮੋ-ਸਾਹਮਣੇ ਹੋਏ ਅਕਾਲੀ-ਬਸਪਾ ਤੇ ਕਾਂਗਰਸੀ ਵਰਕਰ, ਕਾਂਗਰਸੀਆਂ ‘ਤੇ ਲੱਗੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦੇ ਇਲਜ਼ਾਮ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸੇ ਵਿਚਕਾਰ ਕਈ ਥਾਵਾਂ ਤੋਂ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ
ਜਲੰਧਰ , (ਸ਼ੈਲੀ ਐਲਬਰਟ):
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸੇ ਵਿਚਕਾਰ ਕਈ ਥਾਵਾਂ ਤੋਂ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਲੰਧਰ ‘ਚ ਸਵੇਰ ਤੋਂ ਹੀ ਲੋਕਾਂ ਵੱਲੋਂ ਵੋਟਿੰਗ ਦਾ ਕੰਮ ਲਗਾਤਾਰ ਜਾਰੀ ਹੈ। ਬਾਜ਼ਾਰ ‘ਚ ਕਾਂਗਰਸ ਤੇ ਅਕਾਲੀ ਦਲ ਦੇ ਵਰਕਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆਏ।
ਮੌਕੇ ‘ਤੇ ਮੌਜੂਦ ਨੀਮ ਫੌਜੀ ਬਲ ਤੇ ਪੁਲਿਸ ਨੇ ਸਥਿਤੀ ਤਣਾਅਪੂਰਨ ਹੋਣ ਤੋਂ ਪਹਿਲਾਂ ਹੀ ਕਾਂਗਰਸੀ ਵਰਕਰਾਂ ਨੂੰ ਉਥੋਂ ਭਜਾ ਦਿੱਤਾ। ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਚੰਦਨ ਗਰੇਵਾਲ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਪੁਲਿਸ ਦੀ ਹਾਜ਼ਰੀ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਲਈ ਡਰਾ ਧਮਕਾ ਰਹੇ ਹਨ। ਇਸ ਕੰਮ ਵਿੱਚ ਪੁਲਿਸ ਦੀ ਮਿਲੀਭੁਗਤ ਹੋਣ ਦੇ ਵੀ ਇਲਜ਼ਾਮ ਲਾਏ ਗਏ।
ਤਣਾਅਪੂਰਨ ਸਥਿਤੀ ਨੂੰ ਸੰਭਾਲਦਿਆਂ ਏਡੀਸੀਪੀ ਵਨ ਗੁਰਬਾਜ਼ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਦੇ ਸਮਰਥਕ ਇੱਥੇ ਇਕੱਠੇ ਹੋਏ ਸਨ ਪਰ ਸਥਿਤੀ ਨੂੰ ਸੰਭਾਲ ਲਿਆ ਗਿਆ। ਸਾਰਿਆਂ ਨੂੰ ਇੱਥੋਂ ਭੇਜ ਦਿੱਤਾ ਗਿਆ ਹੈ ਫਿਲਹਾਲ ਸਥਿਤੀ ਕਾਬੂ ਹੇਠ ਹੈ।
-हिंदी-
जालंधर में अकाली-बसपा और कांग्रेस कार्यकर्ताओं में भिड़ंत, कांग्रेसियों पर मतदाताओं को डराने का आरोप पंजाब की 117 विधानसभा सीटों के लिए वोटिंग जारी है. इस बीच, विभिन्न स्थानों से झड़प की खबरें आ रही हैं।
जालंधर में झड़प ( शैली अल्बर्ट): पंजाब की 117 विधानसभा सीटों के लिए वोटिंग जारी है. इस बीच, विभिन्न स्थानों से झड़प की खबरें आ रही हैं। जालंधर में सुबह से वोटिंग जारी है। बाजार में कांग्रेस और अकाली दल के कार्यकर्ता आमने-सामने नजर आए।
स्थिति तनावपूर्ण होने से पहले ही मौके पर मौजूद अर्धसैनिक बल और पुलिस ने कांग्रेस कार्यकर्ताओं को खदेड़ दिया। अकाली दल-बसपा प्रत्याशी चंदन ग्रेवाल ने आरोप लगाया कि कांग्रेस नेता पुलिस की मौजूदगी में लोगों को वोट डालने की धमकी दे रहे हैं। कार्रवाई में पुलिस की मिलीभगत के भी आरोप लगे। एडीसीपी वन गुरबाज सिंह ने तनावपूर्ण स्थिति को देखते हुए कहा कि उम्मीदवारों के समर्थक यहां जमा हो गए थे लेकिन स्थिति को संभाला गया. फिलहाल स्थिति नियंत्रण में है।