Friday, June 20, 2025

ਚਿਰਾਗ ਪਾਸਵਾਨ ਨੇ ਪੰਜਾਬ ਦੇ ਮੁੱਖ ਮੈਂਬਰਾਂ ਨਾਲ ਕੀਤੀ ਮੁਲਾਕਾਤ, ਮੁਲਾਕਾਤ ਵਿੱਚ ਪੰਜਾਬ ਚੋਣਾਂ 2027 ਦੇ ਸੰਬੰਧ ਵਿੱਚ ਅਹਿਮ ਮੁੱਦਿਆ ਤੇ ਵਿਚਾਰ ਕੀਤੇ ਗਏ।

13/05/2025ਨੂੰ ਪੰਜਾਬ ਪ੍ਰਧਾਨ ਸ. ਅਮਰ ਸਿੰਘ ਮਹਿਮੀ ਤੇ ਉਹਨਾਂ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਮੈਂਬਰ ਜਨਕ ਰਾਜ (ਪੰਜਾਬ ਲੇਬਰ ਸੈੱਲ ਪ੍ਰਧਾਨ ) ਅਮਿਤ ਕੁਮਾਰ ( ਪੰਜਾਬ ਜਰਨਲ ਸੈਕਟਰੀ ) ਰਾਜਿੰਦਰ ਕੁਮਾਰ (ਪੰਜਾਬ ਸੈਕਟਰੀ ) ਵਲੋਂ ਰਾਸ਼ਟਰੀਆ ਅਦੇਕਸ਼ ਚਿਰਾਗ ਪਾਸਵਾਨ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ ) ਨਾਲ ਉਹਨਾਂ ਦੇ ਮੰਤਰਾਲੇ ਵਿਚ ਕੀਤੀ ਗਈ। ਪੰਜਾਬ ਲੀਡਰਸ਼ਿਪ ਵਲੋਂ ਚਿਰਾਗ ਪਾਸਵਾਨ ਨੂੰ ਬੇਨਤੀ ਕੀਤੀ ਕਿ ਪੰਜਾਬ ਵਿਚ ਉਹ 2027 ਦੀ ਚੋਣਾਂ ਲੋਕ ਜਨਸ਼ਕਤੀ ਪਾਰਟੀ ( ਰਾਮਵਿਲਾਸ ) ਸੰਪੂਰਨ ਤੋਰ ਤੇ ਕਰਵਾਇਆ ਜਾਣ ਤੇ ਪੰਜਾਬ ਦੇ ਲੋਕਾਂ ਦਾ ਓਹਨਾ ਤੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਪੰਜਾਬ ਵਿਚ ਵੱਧ ਤੋਂ ਵੱਧ ਰੈਲੀਆਂ ਕੀਤੀਆਂ ਜਾਣ।
ਪੰਜਾਬ ਪ੍ਰਧਾਨ ਅਮਰ ਸਿੰਘ ਮਹਿਮੀ ਜੀ ਨੇ ਚਿਰਾਗ ਪਾਸਵਾਨ ਨੂੰ ਪੰਜਾਬ ਵਿਚ ਆਉਣ ਦਾ ਸਦਾ ਦਿੱਤਾ। ਚਿਰਾਗ ਪਾਸਵਾਨ ਨੇ ਪੰਜਾਬ ਵਿਚ ਜੂਨ ਮਹੀਨੇ ਵਿਚ ਪੰਜਾਬ ਆਉਣ ਦਾ ਵਾਦਾ ਕੀਤਾ ਜਿਸ ਦੀ ਮੀਤੀ ਕੁਝ ਸਮੇ ਬਾਅਦ ਸਬ ਨੂੰ ਦੱਸ ਦਿਤੀ ਜਾਵੇਗੀ ਪਾਸਵਾਨ ਵਲੋਂ ਸਪਸ਼ਟ ਕਰਦਿੱਤਾ ਗਿਆ ਹੈ ਕੀ 2027 ਵਿਚ ਪੰਜਾਬ ਵਿਚ ਉਹ ਸੰਪੂਰਨ ਤੋਰ ਤੇ ਚੋਣਾਂ ਲੜਨ ਗਏ। ਤੇ ਪੰਜਾਬ ਦੇ ਮਹਤਵਪੂਰਨ ਵਿਸ਼ਿਆਂ ਤੇ ਕੰਮ ਕਰਨ ਦੀ ਜਰੂਰਤ ਹੈ ਜਿਹਨਾਂ ਨੂੰ ਮਿਲ ਕ ਹੱਲ ਕਰਨ ਦੀ ਜਰੂਰਤ ਹੈ ਉਹਨਾਂ ਨੇ ਕਿਹਾ ਕੇ ਮੇਰਾ ਲਕਸ਼ ਸਿਰਫ ਲੋਕਾਂ ਦੇ ਕੰਮ ਕਰਨਾ ਹੈ ਜੋ ਮੈ ਪੰਜਾਬ ਦੇ ਹਰ ਵਰਗ ਦੇ ਲੋਕਾਂ ਨਾਲ ਖੜਾ ਹਾਂ। ਕਿਉਂਕਿ ਪੰਜਾਬ ਮੇਰਾ ਆਪਣਾ ਹੈ ਤੇ ਮਾਤਾ ਜੀ ਪੰਜਾਬੀ ਹਨ।
ਇਸ ਮੀਟਿੰਗ ਤੋਂ ਬਾਅਦ ਪੰਜਾਬ ਪ੍ਰਧਾਨ ਅਮਰ ਸਿੰਘ ਮਹਿਮੀ ਵਲੋਂ ਤੇ ਪੰਜਾਬ ਲੀਡਰਸ਼ਿਪ ਅਮਿਤ ਕੁਮਾਰ , ਜਨਕ ਰਾਜ ਬਲਵਿੰਦਰ ਕੁਮਾਰ ਰਾਜਿੰਦਰ ਕੁਮਾਰ ਵਲੋਂ15/05/2025 ਇਕ ਮੀਟਿੰਗ ਕੀਤੀ ਗਈ ਜਿਸ ਵਿਚ 24/05/2025 ਨੂੰ ਮੋਗਾ ਪੰਜਾਬ ਵਿਚ ਮੀਟਿੰਗ ਦਾ ਸਦਾ ਦਿੱਤਾ ਗਿਆ ਜਿਸ ਵਿਚ ਪੰਜਾਬ ਦੇ ਸਾਰੇ ਜਿਲਾ ਪ੍ਰਧਾਨ ਨੂੰ ਆਪਣੀ 11 ਮਮਬਰੀ ਕਮੇਟੀ ਨੂੰ ਲੈ ਕੇ ਮੋਗੇ ਦੀ ਮੀਟਿੰਗ ਵਿਚ ਆਉਣ ਲਈ ਕਿਹਾ ਗਿਆ |
ਇਸ ਮੀਟਿੰਗ ਚੋਣਾਂ ਨੂੰ ਲੈ ਕੇ ਕੁਝ ਵਿਸ਼ੇਸ਼ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇਗੀ |

Related Articles

LEAVE A REPLY

Please enter your comment!
Please enter your name here

Latest Articles